ਚੰਡੀਗੜ੍ਹ : ਪਾਦਰੀ ਬਜਿੰਦਰ ਸਿੰਘ ਦੇ ਹੱਕ ''ਚ ਉਤਰੀ ਪਤਨੀ, ਦਿੱਤੀ ਬੇਗੁਨਾਹੀ ਦੀ ਦੁਹਾਈ
Friday, Nov 02, 2018 - 02:03 PM (IST)

ਚੰਡੀਗੜ੍ਹ (ਜੱਸੋਵਾਲ) : ਜਲੰਧਰ ਚਰਚ ਦੇ ਪਾਦਰੀ ਬਜਿੰਦਰ ਸਿੰਘ 'ਤੇ ਲੱਗੇ ਬਲਾਤਕਾਰ ਦੇ ਦੋਸ਼ਾਂ ਖਿਲਾਫ ਉਨ੍ਹਾਂ ਦੀ ਪਤਨੀ ਵੀ ਆਪਣੇ ਪਤੀ ਦੇ ਹੱਕ 'ਚ ਉਤਰ ਆਈ ਹੈ। ਸ਼ੁੱਕਰਵਾਰ ਨੂੰ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਪਾਦਰੀ ਦੀ ਪਤਨੀ ਨੇ ਆਪਣੇ ਪਤੀ ਦੀ ਬੇਗੁਨਾਹੀ ਦੀ ਦੁਹਾਈ ਦਿੱਤੀ। ਇਸ ਕਾਨਫਰੰਸ 'ਚ ਹੋਰ ਵੀ ਕਈ ਸੰਸਥਾਵਾਂ ਨੇ ਹਿੱਸਾ ਲਿਆ। ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਅਮਨਪ੍ਰੀਤ ਕੌਰ ਨਾਂ ਦੀ ਜਿਸ ਔਰਤ ਨੇ ਬਜਿੰਦਰ ਸਿੰਘ 'ਤੇ ਇਹ ਦੋਸ਼ ਲਾਏ ਹਨ, ਉਹ ਪਹਿਲਾਂ ਵੀ ਕਾਫੀ ਲੋਕਾਂ 'ਤੇ ਅਜਿਹੇ ਮਾਮਲੇ ਦਰਜ ਕਰਾ ਚੁੱਕੀ ਹੈ ਅਤੇ ਇਸ ਦੇ ਸਬੂਤ ਵੀ ਉਨ੍ਹਾਂ ਕੋਲ ਮੌਜੂਦ ਹਨ। ਜਿਸ ਮਕਾਨ 'ਚ ਬਲਾਤਕਾਰ ਦਾ ਦੋਸ਼ ਲੱਗਿਆ ਸੀ, ਉਸ ਮਕਾਨ ਦੀ ਮਾਲਕਣ ਵੀ ਕਾਨਫਰੰਸ 'ਚ ਮੌਜੂਦ ਸੀ, ਜਿਸ ਨੇ ਦੱਸਿਆ ਕਿ ਉਸ ਨੇ ਮਕਾਨ ਤਾਂ ਪਹਿਲਾਂ ਹੀ ਕਿਰਾਏ 'ਤੇ ਦਿੱਤਾ ਹੋਇਆ ਸੀ।