ਅੱਜ ਤੋਂ ਨਹੀਂ ਬਣਨਗੇ ਪਾਸਪੋਰਟ! ਇੰਨੇ ਦਿਨ ਠੱਪ ਰਹਿਣਗੀਆਂ ਸੇਵਾਵਾਂ

Thursday, Aug 29, 2024 - 09:19 AM (IST)

ਚੰਡੀਗੜ੍ਹ (ਲਲਨ): ਅਗਲੇ ਪੰਜ ਦਿਨਾਂ ਤੱਕ ਪਾਸਪੋਰਟ ਨਹੀਂ ਬਣ ਸਕਣਗੇ। 29 ਅਗਸਤ ਤੋਂ 2 ਸਤੰਬਰ ਤੱਕ ਪਾਸਪੋਰਟ ਬਣਾਉਣ ਦਾ ਕੰਮ ਨਹੀਂ ਹੋਵੇਗਾ। ਦੇਸ਼ ਭਰ ਦੇ ਪਾਸਪੋਰਟ ਦਫ਼ਤਰਾਂ ’ਚ ਪਾਸਪੋਰਟ ਵਿਭਾਗ ਦੇ ਪੋਰਟਲ ਬੰਦ ਰਹਿਣਗੇ। ਤਕਨੀਕੀ ਰੱਖ-ਰਖਾਅ ਕਾਰਨ ਸਹੂਲਤ ਪੰਜ ਦਿਨਾਂ ਲਈ ਉਪਲਬਧ ਨਹੀਂ ਹੋਵੇਗੀ। ਇਹ ਜਾਣਕਾਰੀ ਪਾਸਪੋਰਟ ਵਿਭਾਗ ਨੇ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਨਹੀਂ ਮਿਲੇਗਾ Study Visa! ਆਸਟ੍ਰੇਲੀਆ ਜਾਣ ਦੀ ਯੋਜਨਾ ਬਣਾ ਰਹੇ ਭਾਰਤੀਆਂ ਨੂੰ ਝਟਕਾ

ਇਸ ਦੌਰਾਨ ਆਮ ਲੋਕਾਂ ਤੋਂ ਇਲਾਵਾ ਸਾਰੇ ਐੱਮ.ਈ.ਏ., ਆਰ.ਪੀ.ਓ, ਬੀ.ਓ.ਆਈ., ਆਈ.ਐੱਸ.ਪੀ., ਡੀ.ਓ.ਪੀ. ਤੇ ਪੁਲਸ ਅਧਿਕਾਰੀਆਂ ਲਈ ਸਿਸਟਮ ਉਪਲਬਧ ਨਹੀਂ ਹੋਵੇਗਾ। 30 ਅਗਸਤ ਲਈ ਪਹਿਲਾਂ ਤੋਂ ਹੀ ਬੁੱਕ ਅਰਜ਼ੀਆਂ ਨੂੰ ਮੁੜ-ਨਿਰਧਾਰਿਤ ਕੀਤਾ ਜਾਵੇਗਾ ਤੇ ਬਿਨੈਕਾਰਾਂ ਨੂੰ ਵੱਖਰੇ ਤੌਰ ’ਤੇ ਸੂਚਿਤ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News