ਪਾਸਪੋਰਟ ਸੇਵਾ ਕੇਂਦਰ ਲੋਕਾਂ ਨੂੰ ਸਹੂਲਤਾਂ ਦੇਣ ’ਚ ਰਿਹਾ ‘ਫੇਲ’, ਇਸ ਕਾਰਨ ਲਾਈਨਾਂ ’ਚ ਖੜ੍ਹੇ ਰਹੇ ਲੋਕ

Thursday, Oct 05, 2023 - 05:05 PM (IST)

ਪਾਸਪੋਰਟ ਸੇਵਾ ਕੇਂਦਰ ਲੋਕਾਂ ਨੂੰ ਸਹੂਲਤਾਂ ਦੇਣ ’ਚ ਰਿਹਾ ‘ਫੇਲ’, ਇਸ ਕਾਰਨ ਲਾਈਨਾਂ ’ਚ ਖੜ੍ਹੇ ਰਹੇ ਲੋਕ

ਮੋਗਾ (ਗੋਪੀ ਰਾਊਕੇ, ਕਸ਼ਿਸ਼ ਸਿੰਗਲਾ)- ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਜ ਤੋਂ 5 ਵਰ੍ਹੇ ਪਹਿਲਾ ਖ਼ੇਤਰੀ ਪਾਸਪੋਰਟ ਦਫ਼ਤਰਾਂ ਦੇ ਨਾਲ-ਨਾਲ ਛੋਟੇ ਸ਼ਹਿਰਾਂ ਵਿੱਚ ਪਾਸਪੋਰਟ ਸੇਵਾ ਕੇਂਦਰ ਖੋਲ੍ਹੇ ਗਏ ਸਨ ਤਾਂ ਜੋ ਲੋਕਾਂ ਨੂੰ ਪਾਸਪੋਰਟ ਦੀ ਸੇਵਾ ਜਲਦੀ ਅਤੇ ਉਨ੍ਹਾਂ ਦੇ ਨੇੜਲੇ ਸ਼ਹਿਰਾਂ ਤੋਂ ਪ੍ਰਾਪਤ ਹੋ ਸਕੇ। ਇਸੇ ਲੜੀ ਦੇ ਤਹਿਤ ਮੋਗਾ ਵਿਖੇ ਮਾਰਚ 2018 ਵਿੱਚ ਖੋਲ੍ਹਿਆ ਗਿਆ ਪਾਸਪੋਰਟ ਦਫ਼ਤਰ ਅੱਜ ਲੋਕਾਂ ਨੂੰ ਸਹੀ ਸਹੁਲਤਾਂ ਦੇਣ ਵਿੱਚ ਫ਼ੇਲ ਸਾਬਿਤ ਹੁੰਦਾ ਦਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਸਿਰਫ਼ 603 ਰੁਪਏ 'ਚ ਮਿਲੇਗਾ ਗੈਸ ਸਿਲੰਡਰ

ਦੱਸਣਾ ਬਣਦਾ ਹੈ ਕਿ ਜਦੋਂ ਮਾਲਵਾ ਖਿੱਤੇ ਦੀ ਧੁੰਨੀ ਵਜੋਂ ਜਾਣੇ ਜਾਂਦੇ ਮੋਗਾ ਸ਼ਹਿਰ ਵਿੱਚ ਮਾਲਵਾ ਖ਼ੇਤਰ ਵਿੱਚੋਂ ਸਭ ਤੋਂ ਪਹਿਲਾ ਪਾਸਪੋਰਟ ਦਫ਼ਤਰ ਬਣਨ ਲੱਗਾ ਸੀ ਤਾਂ ਆਮ ਲੋਕਾਂ ਨੂੰ ਇਹ ਆਸ ਬੱਝੀ ਸੀ ਕਿ ਉਨ੍ਹਾਂ ਨੂੰ ਨਵੇਂ ਪਾਸਪੋਰਟ ਬਣਾਉਣ ਜਾਂ ਉਨ੍ਹਾਂ ਨੂੰ ਨਵਿਆਉਣ ਲਈ ਹੁਣ ਜਲੰਧਰ ਜਾਂ ਚੰਡੀਗੜ੍ਹ ਦੇ ਖ਼ੇਤਰੀ ਪਾਸਪੋਰਟ ਦਫ਼ਤਰਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ। ਮੋਗਾ ਦਫ਼ਤਰ ਵੀ ਲੋਕਾਂ ਨੂੰ ਸਹੂਲਤਾਂ ਦੇਵੇਗਾ ਪਰ ਪਹਿਲੇ ਦਿਨ ਤੋਂ ਇਸ ਦਫ਼ਤਰ ਕਰਕੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਅੱਜ ਤੜਕਸਾਰ ਪਿਛਲੇ ਦੋ ਮਹੀਨਿਆਂ ਤੋਂ ਪਾਸਪੋਰਟਾਂ ਨਾਲ ਸਬੰਧਿਤ ਕੰਮ-ਧੰਦਿਆਂ ਲਈ ਦਫ਼ਤਰ ਪੁੱਜੇ ਲੋਕਾਂ ਨੂੰ ਉਦੋਂ ਪੁਰਾ ਦਿਨ ਭੁੱਖਣ ਭਾਣੇ ਲਾਈਨਾਂ ਵਿੱਚ ਖੜ੍ਹ ਕੇ ਲੰਮੀ ਉਡੀਕ ਕਰਨੀ ਪਈ, ਜਦੋਂ ਪਾਸਪੋਰਟ ਦਫ਼ਤਰ ਵਿਖੇ ਬਿਜਲੀ ਨਹੀਂ ਸੀ। ਬਿਜਲੀ ਨਾ ਹੋਣ ਕਾਰਨ ਲੋਕਾਂ ਨੂੰ ਸਹੁਲਤਾਵਾਂ ਪ੍ਰਦਾਨ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ : ਗਾਹਕਾਂ ਲਈ ਖ਼ੁਸ਼ਖ਼ਬਰੀ: ਸੋਨਾ-ਚਾਂਦੀ ਦੀਆਂ ਕੀਮਤਾਂ ਘਟੀਆਂ, ਜਾਣੋ ਅੱਜ ਦਾ ਭਾਅ

ਸਵੇਰੇ 9 ਵਜੇ ਤੋਂ ਨਿਸ਼ਚਿਤ ਸਮੇਂ ਸਿਰ ਆਪਣੀ ਵਾਰੀ ਦਾ ਉਡੀਕ ਕਰ ਰਹੇ ਲੋਕਾਂ ਨੇ ਉਦੋਂ ਹਾਹਾਕਾਰ ਮਚਾ ਦਿੱਤੀ, ਜਦੋਂ ਦੁਪਹਿਰ 2 ਵਜੇ ਤੱਕ ਪਾਸਪੋਰਟ ਦਫ਼ਤਰ ਵਿੱਚ ਨਾ ਤਾਂ ਬਿਜਲੀ ਆਈ ਅਤੇ ਨਾ ਦਫ਼ਤਰ ਦੇ ਅਧਿਕਾਰੀਆਂ ਨੇ ਕੋਈ ਬਦਲਵੇਂ ਪ੍ਰਬੰਧ ਕਰ ਕੇ ਲੋਕਾਂ ਦੀ ਸਮੱਸਿਆ ਦਾ ਹੱਲ ਕੀਤਾ। ਮੋਗਾ ਨਿਵਾਸੀ ਸੀਨੀਅਰ ਸਿਟੀਜ਼ਨ ਮਹਿੰਦਰ ਸਿੰਘ ਕਟਾਰੀਆ ਨੇ ਕਿਹਾ ਕਿ ਇਕ ਪਾਸਪੋਰਟ ਦਾ ਦੋ ਹਜ਼ਾਰ ਰੁਪਏ ਖ਼ਰਚ ਆਉਂਦਾ ਹੈ ਪਰ ਇਸ ਦਫ਼ਤਰ ਵਿੱਚ ਬਿਜਲੀ ਪਾਣੀ ਅਤੇ ਬੈਠਣ ਲਈ ਕੋਈ ਖ਼ਾਸ ਸਹੂਲਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸੀਨੀਅਰ ਸਿਟੀਜ਼ਨ ਨੂੰ ਵੀ ਖੜ੍ਹ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ।

PunjabKesari

ਇਹ ਵੀ ਪੜ੍ਹੋ : ਪਾਕਿਸਤਾਨ 'ਚ iPhone 15 ਦੀ ਕੀਮਤ ਨੇ ਉਡਾਏ ਹੋਸ਼, ਇੰਨੇ ਰੁਪਇਆਂ ਦੀ ਭਾਰਤ 'ਚ ਆ ਜਾਵੇਗੀ ਕਾਰ

ਉਨ੍ਹਾਂ ਨੇ ਦੋਸ਼ ਲਾਇਆ ਕਿ ਕੋਈ ਅਧਿਕਾਰੀ ਉਹਨਾਂ ਦੀ ਸੁਣਵਾਈ ਨਹੀਂ ਕਰਦਾ। ਨੌਜਵਾਨ ਗੁਰਸ਼ਰਨ ਸਿੰਘ ਚੂਹੜਚੱਕ ਨੇ ਕਿਹਾ ਕਿ ਸਵੇਰੇ 10 ਤੋਂ ਉਹ ਲਾਈਨ ਵਿੱਚ ਖੜ੍ਹੇ ਹਨ, ਜਦੋਂਕਿ 11 ਵਜੇ ਦੀ ਬੰਦ ਬਿਜਲੀ ਹਾਲੇ ਤੱਕ ਨਹੀਂ ਚੱਲੀ। ਉਨ੍ਹਾਂ ਕਿਹਾ ਕਿ ਬਿਜਲੀ ਆਉਣ ਦਾ ਸਮਾਂ 5 ਵਜੇ ਦੱਸ ਰਹੇ ਹਨ, ਜਦੋਂਕਿ ਦਫ਼ਤਰ ਦਾ ਸਮਾਂ ਸਾਢੇ 4 ਵਜੇ ਤੱਕ ਦਾ ਹੈ। ਹਰਿਆਣਾ ਦੇ ਸਿਰਸਾ ਜ਼ਿਲ੍ਹੇ ਨਾਲ ਸਬੰਧਿਤ ਦੀਪਕ ਕੁਮਾਰ ਨੇ ਕਿਹਾ ਕਿ ਪਹਿਲਾਂ ਹੀ ਦੋ ਮਹੀਨੇ ਦੀ ਉਡੀਕ ਮਗਰੋਂ ਤਰੀਖ਼ ਮਿਲੀ ਸੀ, ਜੇ ਅੱਜ ਪਾਸਪੋਰਟ ਨਾ ਅਪਲਾਈ ਹੋਇਆ ਤਾਂ ਫ਼ਿਰ ਦੋ ਮਹੀਨੇ ਹੋਰ ਉਡੀਕ ਕਰਨੀ ਪਵੇਗੀ। ਕੜਿਆਲ ਪਿੰਡ ਦੀ ਕੁੜੀ ਹਰਦੀਪ ਕੌਰ ਦਾ ਕਹਿਣਾ ਸੀ ਕਿ ਮੇਰਾ ਭਲਕੇ ਪੇਪਰ ਹੈ ਪਰ ਪਾਸਪੋਰਟ ਸੇਵਾ ਨਾ ਚੱਲਣ ਕਰ ਕੇ ਉਸ ਨੂੰ ਉਡੀਕ ਕਰਨੀ ਪੈ ਰਹੀ ਹੈ। ਦੱਸਣਾ ਬਣਦਾ ਹੈ ਕਿ ਰੋਜ਼ਾਨਾਂ ਇਸ ਦਫ਼ਤਰ ਰਾਹੀਂ 50 ਪਾਸਪੋਰਟ ਅਪਲਾਈ ਕੀਤੇ ਜਾਂਦੇ ਹਨ।

ਇਹ ਵੀ ਪੜ੍ਹੋ : UK ’ਚ ਡੂੰਘਾ ਹੋਣ ਲੱਗਾ ਆਰਥਿਕ ਸੰਕਟ, ਕੰਪਨੀਆਂ ਨੇ ਸ਼ੁਰੂ ਕੀਤੀ ਵਰਕਰਾਂ ਦੀ ਛਾਂਟੀ

ਕੀ ਕਹਿਣਾ ਹੈ ਅਧਿਕਾਰੀਆਂ ਦਾ
ਇਸੇ ਦੌਰਾਨ ਪਾਸਪੋਰਟ ਅਧਿਕਾਰੀ ਇੰਚਾਰਜ ਸਤਪਾਲ ਦਾ ਕਹਿਣਾ ਸੀ ਕਿ ਜਦੋਂ ਦੀ ਲਾਈਟ ਗਈ ਹੈ, ਉਹ ਜਰਨੇਟਰ ਦਾ ਪ੍ਰਬੰਧ ਕਰ ਰਹੇ ਹਨ। ਉਹ ਲੋਕਾਂ ਦੇ ਕਾਗਜ਼ਾਤ ਚੈੱਕ ਕਰ ਰਹੇ ਹਨ ਅਤੇ ਜਦੋਂ ਲਾਈਟ ਆਵੇਗੀ ਭਾਵੇਂ ਡਿਊਟੀ ਦਾ ਸਮਾਂ ਲੰਘ ਗਿਆ ਹੋਵੇ, ਉਹ ਸਾਰੇ ਪਾਸਪੋਰਟ ਅਪਲਾਈ ਕਰ ਕੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਇਸ ਸਮੱਸਿਆ ਦਾ ਪੱਕੇ ਤੌਰ 'ਤੇ ਹੱਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

 


author

rajwinder kaur

Content Editor

Related News