ਬੱਲੂਆਣਾ ਨੇੜੇ ਤੇਜ਼ ਰਫ਼ਤਾਰ ਬੱਸ ਪਲਟੀ, ਕਈ ਸਵਾਰੀਆਂ ਜ਼ਖ਼ਮੀ

Saturday, Feb 26, 2022 - 07:19 PM (IST)

ਬੱਲੂਆਣਾ ਨੇੜੇ ਤੇਜ਼ ਰਫ਼ਤਾਰ ਬੱਸ ਪਲਟੀ, ਕਈ ਸਵਾਰੀਆਂ ਜ਼ਖ਼ਮੀ

ਫਾਜ਼ਿਲਕਾ (ਸੁਖਵਿੰਦਰ ਥਿੰਦ)-ਫਾਜ਼ਿਲਕਾ ਜ਼ਿਲ੍ਹੇ ਦੇ ਸ਼ਹਿਰ ਅਬੋਹਰ ਤੋਂ ਮਲੋਟ ਜਾ ਰਹੀ ਇਕ ਬੱਸ ਦੇ ਬੱਲੂਆਣਾ ਨੇੜੇ ਪਲਟ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਦੌਰਾਨ ਕੁਝ ਸਵਾਰੀਆਂ ਜ਼ਖ਼ਮੀ ਹੋ ਗਈਆਂ। ਮਿਲੀ ਜਾਣਕਾਰੀ ਅਨੁਸਾਰ ਮੌਕੇ ’ਤੇ ਹਾਜ਼ਰ ਸਵਾਰੀਆਂ ਨੇ ਦੱਸਿਆ ਕਿ ਅੱਜ ਲੱਗਭਗ ਸਾਢੇ 5 ਵਜੇ ਇਕ ਬੱਸ ਅਬੋਹਰ ਤੋਂ ਚੱਲ ਕੇ ਮਲੋਟ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਡਰਾਈਵਰ ਬੱਸ ਨੂੰ ਕਾਫ਼ੀ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਬੱਸ ਚਾਲਕ ਨੇ ਕੰਟੇਨਰ ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਕ ਪਾਸੇ ਜ਼ਮੀਨ ਨੀਵੀਂ ਹੋਣ ਕਾਰਨ ਬੱਸ ਪਲਟ ਗਈ।

ਇਹ ਵੀ ਪੜ੍ਹੋ : ਯੂਕ੍ਰੇਨ ’ਚ ਸੁਲਤਾਨਪੁਰ ਲੋਧੀ ਦੇ ਦੋ ਵਿਦਿਆਰਥੀ ਇੰਝ ਬਚਾ ਰਹੇ ਨੇ ਜਾਨ, ਮਾਪੇ ਚਿੰਤਤ

ਉਨ੍ਹਾਂ ਦੱਸਿਆ ਕਿ ਬੱਸ ਦੇ ਪਲਟ ਜਾਣ ਕਾਰਨ ਬੱਸ ’ਚ ਸਵਾਰ ਸਵਾਰੀਆਂ ਇਕ-ਦੂਸਰੇ ਉਪਰ ਡਿੱਗ ਗਈਆਂ। ਇਸ ਦੌਰਾਨ ਤਕਰੀਬਨ 3-4 ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਅਬੋਹਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ।


author

Manoj

Content Editor

Related News