ਜਿਥੇ ਯਾਤਰੀਆਂ ਲਈ ਨਹੀਂ, ਸ਼ਰਧਾਲੂਆਂ ਲਈ ਖੁੱਲ੍ਹਦੇ ਹਨ ਏਅਰਪੋਰਟ ਦੇ ਕਪਾਟ

07/04/2019 3:17:07 PM

ਅੰਮ੍ਰਿਤਸਰ (ਇੰਦਰਜੀਤ) : ਹਵਾਈ ਅੱਡਿਆਂ ਦੀ ਸੁਰੱਖਿਆ 'ਚ ਤਾਇਨਾਤ ਸੁਰੱਖਿਆ ਕਰਮਚਾਰੀ ਬਿਨਾਂ ਆਗਿਆ ਕਿਸੇ ਨੂੰ ਅੰਦਰ ਨਹੀਂ ਜਾਣ ਦਿੰਦੇ। ਚੌਕੀਦਾਰ ਹੋਵੇ ਜਾਂ ਮੰਤਰੀ, ਸਭ ਦੇ ਲਈ ਕਾਨੂੰਨ ਇਕ ਹੁੰਦਾ ਹੈ ਪਰ ਦੇਸ਼ 'ਚ ਇਕੋ-ਇਕ ਅਜਿਹਾ ਗੁਰਦੁਆਰਾ ਹੈ ਜਿਥੇ ਹਰ ਸਵੇਰ ਏਅਰਪੋਰਟ ਦੇ ਅੰਦਰ ਸਥਿਤ ਰਨਵੇ ਦੇ ਆਰ-ਪਾਰ ਸ਼ਰਧਾਲੂਆਂ ਵੱਲੋਂ ਗੁਰਦੁਆਰੇ ਦੇ ਦਰਸ਼ਨ ਕਰਨ ਲਈ ਏਅਰਪੋਰਟ ਦੇ ਦੋਵੇਂ ਕਪਾਟ ਖੋਲ੍ਹ ਦਿੱਤੇ ਜਾਂਦੇ ਹਨ। ਵੱਡੀ ਗੱਲ ਹੈ ਕਿ ਇਸ ਸੇਵਾ 'ਚ ਹਥਿਆਰਬੰਦ ਵਰਦੀਧਾਰੀ ਨੌਜਵਾਨ ਵੀ ਸ਼ਾਮਲ ਹੁੰਦੇ ਹਨ, ਜਦੋਂ ਏਅਰਪੋਰਟ ਦੇ ਅੰਦਰ ਸਥਿਤ ਗੁਰਦੁਆਰੇ 'ਚ ਕੋਈ ਧਾਰਮਿਕ ਸਮਾਗਮ ਅਤੇ ਮੇਲਾ ਹੁੰਦਾ ਹੈ। ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਜੀ ਏਅਰਪੋਰਟ 'ਤੇ, ਜਿੱਥੇ ਸਥਿਤ ਗੁਰਦੁਆਰੇ ਦੇ ਦਰਸ਼ਨਾਂ ਨੂੰ ਰੋਕਣ ਲਈ ਕਦੇ ਅੰਗਰੇਜ਼ਾਂ ਦੀ ਵੀ ਹਿੰਮਤ ਨਹੀਂ ਸੀ ਹੋਈ।

ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਉਸਾਰੀ ਤੋਂ ਪਹਿਲਾਂ ਬਾਬਾ ਜਵੰਦ ਸਿੰਘ ਦਾ ਗੁਰਦੁਆਰਾ ਏਅਰਪੋਰਟ ਦੇ ਠੀਕ ਰਨਵੇ ਦੇ ਨਾਲ ਲੱਗਦਾ ਸੀ। ਅੰਗਰੇਜ਼ਾਂ ਨੇ ਏਅਰਪੋਰਟ ਦੀ ਸੁਰੱਖਿਆ ਨੂੰ ਦੇਖਦਿਆਂ ਇਥੇ ਆਉਣ-ਜਾਣ ਵਾਲੇ ਸ਼ਰਧਾਲੂਆਂ ਨੂੰ ਰੋਕ ਦਿੱਤਾ ਸੀ। ਇਸ ਗੁਰਦੁਆਰੇ ਦਾ ਇਤਿਹਾਸ ਦੱਸਦਾ ਹੈ ਕਿ ਏਅਰਪੋਰਟ 'ਤੇ ਜਦੋਂ ਜਹਾਜ਼ ਉਡਾਣ ਲੈਂਦਾ ਸੀ ਤਾਂ ਰਨਵੇ 'ਤੇ ਲੈਂਡ ਕਰਦੇ ਸਮੇਂ ਉਸ ਨੂੰ ਏਅਰਪੋਰਟ ਦਾ ਰਨਵੇ ਦੇਖਾਈ ਨਹੀਂ ਦਿੰਦਾ ਸੀ, ਸਿਰਫ ਪਾਣੀ ਦੀ ਝੀਲ ਦਿਖਾਈ ਦਿੰਦੀ ਸੀ, ਜਿਸ ਕਾਰਨ ਜਹਾਜ਼ ਦੇ ਚਾਲਕ ਦਲ ਜਹਾਜ਼ ਨੂੰ ਰਨਵੇ 'ਤੇ ਲੈਂਡ ਨਹੀਂ ਕਰ ਸਕਦੇ ਸਨ। ਇਥੋਂ ਤੱਕ ਕਿ ਭਾਰਤ-ਪਾਕਿ ਲੜਾਈ 'ਚ ਵੀ ਇਸ ਏਅਰਪੋਰਟ ਦੇ ਗੁਰਦੁਆਰੇ ਕਾਰਨ ਦੁਸ਼ਮਣ ਜਹਾਜ਼ ਚਾਲਕਾਂ ਨੂੰ ਜ਼ਮੀਨ ਨਜ਼ਰ ਨਹੀਂ ਆਉਂਦੀ ਸੀ। ਇਥੋਂ ਇਸ ਗੁਰਦੁਆਰੇ ਦੀ ਸ਼ਾਨ ਵੱਧਦੀ ਗਈ ਅਤੇ ਅੱਜ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਏਅਰਪੋਰਟ ਪ੍ਰਬੰਧਕਾਂ ਨੂੰ ਇਸ ਦੇ ਕਪਾਟ ਖੋਲ੍ਹਣੇ ਪੈਂਦੇ ਹਨ। 2 ਜੁਲਾਈ ਨੂੰ ਬਾਬਾ ਜਵੰਦ ਸਿੰਘ ਦਾ ਜੋਤੀ-ਜੋਤ ਨਿਰਵਾਣ ਦਿਵਸ ਸੀ, ਜਿਥੇ 5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਹਿੱਸਾ ਲਿਆ। ਅੰਮ੍ਰਿਤਸਰ ਏਅਰਪੋਰਟ ਸਥਿਤ ਸੀ. ਆਈ. ਐੱਸ. ਐੱਫ. ਦੇ ਜਵਾਨਾਂ ਦੀ ਪੂਰੀ ਫੋਰਸ ਸ਼ਰਧਾਲੂਆਂ ਦੀ ਰੱਖਿਆ ਲਈ ਤਾਇਨਾਤ ਸੀ।


Anuradha

Content Editor

Related News