ਸੁਖਬੀਰ ਬਾਦਲ ਨੂੰ ਚੋਣ ਲੜਵਾਉਣਾ ਚਾਹੁੰਦੇ ਨੇ ਅਕਾਲੀ! ਅੰਦਰਖਾਤੇ ਇਸ ਸੀਟ ਲਈ ਹੋ ਰਹੀਆਂ ਅਪੀਲਾਂ

Saturday, Apr 13, 2024 - 10:58 AM (IST)

ਸੁਖਬੀਰ ਬਾਦਲ ਨੂੰ ਚੋਣ ਲੜਵਾਉਣਾ ਚਾਹੁੰਦੇ ਨੇ ਅਕਾਲੀ! ਅੰਦਰਖਾਤੇ ਇਸ ਸੀਟ ਲਈ ਹੋ ਰਹੀਆਂ ਅਪੀਲਾਂ

ਲੁਧਿਆਣਾ (ਮੁੱਲਾਂਪੁਰੀ)- ਲੁਧਿਆਣਾ ਲੋਕ ਸਭਾ ਹਲਕੇ ਤੋਂ ਭਾਵੇਂ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ, ‘ਆਪ’ ਤੇ ਕਾਂਗਰਸ ਨੇ ਆਪਣੇ ਪੱਤੇ ਨਹੀਂ ਖੋਲ੍ਹੇ ਪਰ ਹੁਣ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਲੁਧਿਆਣਾ ਬੈਠੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਚੋਟੀ ਦੇ ਨੇਤਾਵਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅੰਦਰਖਾਤੇ ਬੇਨਤੀ ਕੀਤੀ ਹੈ ਕਿ ਉਹ ਲੁਧਿਆਣਾ ਤੋਂ ਚੋਣ ਲੜਨ, ਜਿਸ ਨਾਲ ਅਕਾਲੀ ਹਲਕਿਆਂ ’ਚ ਜੋਸ਼ ਅਤੇ ਅਕਾਲੀ ਵਰਕਰਾਂ ’ਚ ਨਿਰਾਸਤਾ ਦੂਰ ਕਰ ਕੇ ਮੁੜ ਜੋਸ਼ ਭਰਿਆ ਜਾਵੇ।

ਇਹ ਖ਼ਬਰ ਵੀ ਪੜ੍ਹੋ - ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਵਿਖੇ ਸੇਵਾਦਾਰਾਂ ਦੀ ਮੁਸ਼ਤੈਦੀ ਸਦਕਾ ਟਲੀ ਮੰਦਭਾਗੀ ਘਟਨਾ! ਵੇਖੋ ਮੌਕੇ ਦੀ CCTV ਫੁਟੇਜ

ਇਸ ਸਬੰਧੀ ਭਾਵੇਂ ਸੀਨੀਅਰ ਨੇਤਾਵਾਂ ਨੇ ਸੁਖਬੀਰ ਨੂੰ ਬੇਨਤੀ ਕਰਨ ਦੀਆਂ ਖ਼ਬਰਾਂ ਹਨ ਪਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਹੀ ਇਹ ਫ਼ੈਸਲਾ ਲਿਆ ਹੈ ਕਿ ਪਰਿਵਾਰ ’ਚੋਂ ਇਕ ਜੀ ਨੂੰ ਇਕ ਟਿਕਟ ਮਿਲੇਗੀ, ਜਿਸ ਦੇ ਚਲਦੇ ਉਹ ਪਹਿਲਾਂ ਹੀ ਫਿਰੋਜ਼ਪੁਰ ਤੋਂ ਮੌਜੂਦਾ ਐੱਮ. ਪੀ. ਹੁੰਦੇ ਹੋਏ ਚੋਣ ਲੜਨ ਤੋਂ ਨਾਹ ਕਰ ਚੁੱਕੇ ਹਨ।

ਹੁਣ ਦੇਖਣਾ ਇਹ ਹੋਵੇਗਾ ਕਿ ਬਾਦਲ ਲੁਧਿਆਣਾ ਦੇ ਸੀਨੀਅਰ ਆਗੂਆਂ ਦੀ ਇਸ ਬੇਨਤੀ ’ਤੇ ਕਿੰਨਾ ਕੁ ਅਮਲ ਕਰਦੇ ਹਨ। ਅੱਜ ਜਦੋਂ ਟਿਕਟ ਦੇ ਇੱਛੁਕ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਨਾਲ ਗੱਲ ਕੀਤੀ ਕਿ ਜੇਕਰ ਸੁਖਬੀਰ ਚੋਣ ਲੜਦੇ ਹਨ ਤਾਂ ਉਨ੍ਹਾਂ ਕਿਹਾ ਕਿ ਇਸ ਤੋਂ ਚੰਗਾ ਹੋਰ ਕੀ ਹੋਵੇਗਾ। ਅਕਾਲੀ ਦਲ ਲੱਖਾਂ ਵੋਟਾਂ ਨਾਲ ਜਿੱਤੇਗਾ ਅਤੇ ਅਸੀਂ ਤਨ, ਮਨ ਅਤੇ ਧਨ ਨਾਲ ਉਨ੍ਹਾਂ ਦੀ ਮਦਦ ਕਰਾਂਗੇ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਅੱਜ ਉਮੀਦਵਾਰਾਂ ਦਾ ਐਲਾਨ ਕਰ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ

ਇਸੇ ਤਰ੍ਹਾਂ ਜਦੋਂ ਟਿਕਟ ਦੇ ਦਾਅਵੇਦਾਰ ਪਰਉਪਕਾਰ ਸਿੰਘ ਘੁੰਮਣ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦਾ ਪਰਛਾਵਾਂ ਬਣ ਕੇ ਉਨ੍ਹਾਂ ਦੇ ਨਾਲ ਗਲੀ-ਗਲੀ ਮੁਹੱਲੇ-ਮੁਹੱਲੇ ਦਿਨ ਰਾਤ ਇਕ ਕਰ ਦੇਵਾਂਗੇ, ਸੁਖਬੀਰ ਜੀ ਐਲਾਨ ਤਾਂ ਕਰਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News