‘ਪ੍ਰਤਾਪ ਸਿੰਘ ਬਾਜਵਾ’ ਨੇ ਹਲਕਾ ਕਾਦੀਆਂ ਤੋਂ ਚੋਣ ਲੜਨ ਦਾ ਕੀਤਾ ਦਾਅਵਾ, ਫਤਹਿਜੰਗ ਬਾਰੇ ਆਖੀ ਇਹ ਗੱਲ
Monday, Dec 06, 2021 - 05:16 PM (IST)
ਗੁਰਦਾਸਪੁਰ (ਜੀਤ ਮਠਾਰੂ) - ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਕਾਦੀਆ ਤੋਂ ਮੈਂ ਹੀ ਲੜਾਂਗਾ ਵਿਧਾਨ ਸਭਾ 2022 ਦੀ ਚੋਣ। ਫਤਹਿ ਜੰਗ ਬਾਜਵਾ ਦੇ ਬਾਰੇ ਪਰਮਾਤਮਾ ਜਾਣੇ। ਇਹ ਕਹਿਣਾ ਹੈ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਫਤਹਿ ਜੰਗ ਬਾਜਵਾ ਦੇ ਭਰਾ ਪ੍ਰਤਾਪ ਸਿੰਘ ਬਾਜਵਾ ਦਾ, ਜੋ ਹਲਕਾ ਕਾਦੀਆ ਕਸਬਾ ਭੈਣੀ ਮੀਆਂ ਖ਼ਾਨ ਵਿਖੇ ਹਲਕੇ ਦੇ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਹੋਏ ਸਨ। ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਾਈ ਕਮਾਂਡ ਵਲੋਂ ਉਨ੍ਹਾਂ ਨੂੰ ਗਰੀਨ ਸਿਗਨਲ ਮਿਲ ਚੁੱਕਾ ਹੈ ਅਤੇ ਹੁਣ ਮੈਂ ਆਪਣੇ ਜੱਦੀ ਹਲਕੇ ਕਾਦੀਆ ਤੋਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗਾ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ
ਪ੍ਰਤਾਪ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਗਠਜੋੜ ਨੂੰ ਲੈਕੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੈਪਟਨ ਕਾਂਗਰਸ ਵਿੱਚ ਘੋੜੇ ’ਤੇ ਸਵਾਰ ਸਨ ਪਰ ਹੁਣ ਦੂਸਰਾ ਕੌਣ ਉਨ੍ਹਾਂ ਨੂੰ ਘੋੜੇ ’ਤੇ ਸਵਾਰ ਹੋਣ ਦੇਵੇਗਾ। ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੇ ਮੁਕਾਬਲਾ ਕੋਈ ਨਹੀਂ ਹੈ, ਕਿਉਂਕਿ ਸਾਡਾ ਮੁਕਾਬਲਾ ਆਪਣੇ ਆਪ ਨਾਲ ਹੀ ਹੈ। ਇਸ ਮੌਕੇ ਉਨ੍ਹਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ’ਤੇ ਵੀ ਤਿੱਖੇ ਪ੍ਰਹਾਰ ਕੀਤੇ।
ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਕਾਰਨ ਅਟਾਰੀ ਸਰਹੱਦ ’ਤੇ ਫ਼ਸੀ ਪਾਕਿ ਹਿੰਦੂ ਜਨਾਨੀ ਨੇ ਦਿੱਤਾ ਬੱਚੇ ਨੂੰ ਜਨਮ, ਨਾਂ ਰੱਖਿਆ ‘ਬਾਰਡਰ’
ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸ ਸਰਕਾਰ ਨੇ ਪੰਜਾਬ ਦੀ ਜਨਤਾ ਦੇ ਸਾਰੇ ਮੁੱਖ ਕੰਮ ਕਰਵਾਏ ਹਨ। ਬਾਕੀ ਕੁਝ ਕੰਮ ਰਹਿ ਵੀ ਜਾਂਦੇ ਹਨ, ਉਹ ਵੀ ਕਰਵਾ ਦਿੱਤੇ ਜਾਣਗੇ। ਪ੍ਰਤਾਪ ਬਾਜਵਾ ਨੇ ਕਿਹਾ ਕਿ ਪਰਮਾਤਮਾ ਦੀ ਕਿਰਪਾ ਨਾਲ ਉਹ ਵਿਧਾਨ ਸਭਾ ਲੋਕ ਸਭਾ ਅਤੇ ਰਾਜ ਸਭਾ ਤੋਂ ਸੇਵਾ ਦਾ ਮਿਲ ਚੁੱਕਿਆ ਹੈ ਅਤੇ ਆਪਣੇ ਦਿੱਲੀ ਦੇ ਤਜੁਰਬੇ ਦੇ ਨਾਲ ਪੰਜਾਬ ਵਿਚ ਉਤਰ ਕੇ ਪੰਜਾਬ ਦੇ ਅਤੇ ਹਲਕਾ ਕਾਦੀਆ ਦੇ ਲੋਕਾਂ ਦੀ ਸੇਵਾ ਕਰਾਂਗਾ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ