ਪ੍ਰਤਾਪ ਬਾਜਵਾ ਨੇ ਕੇਜਰੀਵਾਲ ਦੀ ਵੀਡੀਓ ਸਾਂਝੀ ਕਰ ਪੰਜਾਬ ਦੇ ਮੁੱਖ ਮੰਤਰੀ ''ਤੇ ਚੁੱਕੇ ਸਵਾਲ

Tuesday, May 10, 2022 - 08:59 PM (IST)

ਪ੍ਰਤਾਪ ਬਾਜਵਾ ਨੇ ਕੇਜਰੀਵਾਲ ਦੀ ਵੀਡੀਓ ਸਾਂਝੀ ਕਰ ਪੰਜਾਬ ਦੇ ਮੁੱਖ ਮੰਤਰੀ ''ਤੇ ਚੁੱਕੇ ਸਵਾਲ

ਗੁਰਦਾਸਪੁਰ - ਹਲਕਾ ਕਾਦੀਆਂ ਤੋਂ ਕਾਂਗਰਸ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ 'ਚ ਨਸ਼ੇ ਕਾਰਨ ਹੋ ਰਹੀਆਂ ਮੌਤਾਂ 'ਤੇ ਪੰਜਾਬ ਸਰਕਾਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੈ। ਬਾਜਵਾ ਨੇ ਸੋਸ਼ਲ ਮੀਡੀਆ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੁਰਾਣੀ ਵੀਡੀਓ ਸਾਂਝੀ ਕਰ ਪੰਜਾਬ ਸਰਕਾਰ 'ਤੇ ਸਵਾਲ ਚੁੱਕੇ ਹਨ।

ਪੜ੍ਹੋ ਇਹ ਵੀ ਖ਼ਬਰ: ਇੰਜੀਨੀਅਰ ਸੋਹਣਾ-ਮੋਹਣਾ ਦੀ ਮਾਨਾਂਵਾਲਾ ਹੋਈ ਬਦਲੀ, SSA ਦੀ ਪੋਸਟ ’ਤੇ ਕੀਤੇ ਤਾਇਨਾਤ

PunjabKesariਦਰਅਸਲ ਇਸ ਵੀਡੀਓ ਵਿੱਚ ਕੇਜਰੀਵਾਲ ਕਹਿ ਰਹੇ ਹਨ ਕਿ ਜੇਕਰ ਸਾਡਾ ਮੁੱਖ ਮੰਤਰੀ ਈਮਾਨਦਾਰ ਹੋਵੇ ਅਤੇ ਨਸ਼ਾ ਤਸਕਰਾਂ ਨਾਲ ਨਹੀਂ ਮਿਲਿਆ ਹੋਇਆ ਤਾਂ ਡੀ.ਜੀ. ਪੀ. ਨੂੰ ਆਦੇਸ਼ ਦੇਵੇਗਾ ਕਿ 10 ਦਿਨਾਂ ਦੇ ਅੰਦਰ ਇਕ-ਇਕ ਨਸ਼ਾ ਤਸਕਰ ਜੇਲ੍ਹ 'ਚ ਬੰਦ ਕਰ ਦਿਓ। ਪੁਲਸ ਨੂੰ ਖੁੱਲ੍ਹਾ ਹੱਥ ਦੇ ਦਿਓ। ਪੁਲਸ ਵਾਲੇ ਜਾਣਦੇ ਹਨ ਕਿ ਕੌਣ-ਕੌਣ ਨਸ਼ਾ ਤਸਕਰੀ ਕਰ ਰਿਹਾ ਹੈ। ਬਾਜਵਾ ਨੇ ਟਵੀਟ ਕਰਦਿਆਂ ਲਿਖਿਆ ਕਿ ਜੇਕਰ ਅਰਵਿੰਦ ਕੇਜਰੀਵਾਲ ਦਾ ਇਹ ਕਹਿਣਾ ਸਹੀ ਹੈ ਤਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਬੰਧੀ ਕੀ ਖਿਆਲ ਹੈ।

ਪੜ੍ਹੋ ਇਹ ਵੀ ਖ਼ਬਰ: ਨਸ਼ੇ ਦੀ ਓਵਰਡੋਜ਼ ਕਾਰਨ ਉੱਜੜੀ ਇਕ ਹੋਰ ਮਾਂ ਦੀ ਗੋਦ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ


author

rajwinder kaur

Content Editor

Related News