''ਪ੍ਰਤਾਪ ਸਿੰਘ ਬਾਜਵਾ'' ਦਾ ਕਿਸਾਨ ਭਰਾਵਾਂ ਦੇ ਨਾਂ ਖ਼ਾਸ ਸੰਦੇਸ਼, ਜਾਣੋ ਕੀ ਬੋਲੇ

9/24/2020 4:41:33 PM

ਚੰਡੀਗੜ੍ਹ : ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਖ਼ਾਸ ਸੰਦੇਸ਼ ਦਿੱਤਾ ਗਿਆ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨਾਂ ਨੂੰ ਸੰਘਰਸ਼ ਜਾਰੀ ਰੱਖਣ ਲਈ ਕਿਹਾ ਹੈ ਅਤੇ ਇਹ ਵੀ ਕਿਹਾ ਹੈ ਕਿ ਅਖੀਰ 'ਚ ਜਿੱਤ ਕਿਸਾਨਾਂ ਦੀ ਹੀ ਹੋਵੇਗੀ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ 'ਚ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਇੱਜ਼ਤ, ਸਨਮਾਨ ਅਤੇ ਵਜੂਦ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਇਹ ਸਿਆਸਤ ਦੀ ਨਹੀਂ, ਸਗੋਂ ਸੂਬੇ ਦੀ ਵਿਰਾਸਤ ਦੀ ਲੜਾਈ ਹੈ। ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਇਕ ਗੀਤਕਾਰ ਦੀਆਂ ਕੁੱਝ ਲਾਈਨਾਂ ਵੀ ਕਿਸਾਨਾਂ ਵੀਰਾਂ 'ਤੇ ਨਾਂ ਕੀਤੀਆਂ ਹਨ-
''ਚੀਰ ਦਿੰਦੇ ਨੇ ਪਹਾੜ, ਹੁੰਦਾ ਜਿਨ੍ਹਾਂ 'ਚ ਜਨੂੰਨ
ਮੰਜ਼ਿਲਾਂ ਤੋਂ ਦੂਰ ਰਹਿ ਕੇ ਮਿਲਦਾ ਨੀ ਸਕੂਨ
ਹਾਰਦੇ ਨੀ ਹੁੰਦੇ ਮਰਦ ਦਲੇਰ
ਹੌਂਸਲਾ ਬਣਾ ਕੇ ਤੁਸੀਂ ਕਿਸਾਨ ਵੀਰੋ ਰੱਖਿਓ
ਅਸੀਂ ਜਿੱਤਾਂਗੇ ਜ਼ਰੂਰ ਇਹ ਜਾਰੀ ਜੰਗ ਰੱਖਿਓ''

ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨਾਂ ਨੂੰ ਤਕੜੇ ਹੋ ਕੇ ਸੰਘਰਸ਼ ਕਰਨ ਲਈ ਕਿਹਾ ਹੈ ਅਤੇ ਕਿਹਾ ਹੈ ਕਿ ਅਖ਼ੀਰ ਪਰਮਾਤਮਾ ਦੀ ਮਿਹਰ ਨਾਲ ਜਿੱਤ ਕਿਸਾਨ ਵੀਰਾਂ ਦੀ, ਕਿਸਾਨੀ ਦੀ ਅਤੇ ਪੰਜਾਬ ਦੀ ਹੀ ਹੋਵੇਗੀ।


Babita

Content Editor Babita