ਪ੍ਰਤਾਪ ਸਿੰਘ ਬਾਜਵਾ ''ਤੇ ਮੋਦੀ ਸਰਕਾਰ ਮਿਹਰਬਾਨ, ''ਜ਼ੈੱਡ'' ਸੁਰੱਖਿਆ ਕੀਤੀ ਬਹਾਲ

Sunday, Jul 12, 2020 - 12:41 PM (IST)

ਪ੍ਰਤਾਪ ਸਿੰਘ ਬਾਜਵਾ ''ਤੇ ਮੋਦੀ ਸਰਕਾਰ ਮਿਹਰਬਾਨ, ''ਜ਼ੈੱਡ'' ਸੁਰੱਖਿਆ ਕੀਤੀ ਬਹਾਲ

ਚੰਡੀਗੜ੍ਹ : ਮੋਦੀ ਸਰਕਾਰ ਵੱਲੋਂ ਮਿਹਰਬਾਨ ਹੁੰਦਿਆਂ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੀ 'ਜ਼ੈੱਡ' ਸੁਰੱਖਿਆ ਬਹਾਲ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਾਂਗਰਸੀ ਆਗੂ ਦੀ ਸੁਰੱਖਿਆ ਲਈ ਕਰੀਬ 25 ਸਰੁੱਖਿਆ ਮੁਲਾਜ਼ਮ ਤਾਇਨਾਤ ਕੀਤੇ ਹਨ ਅਤੇ ਇਹ ਫੈਸਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੱਧਰ 'ਤੇ ਹੋਇਆ ਦੱਸਿਆ ਗਿਆ ਹੈ।

ਇਹ ਵੀ ਪੜ੍ਹੋ : ‘ਪੰਥ ਰਤਨ’ ਮਾਸਟਰ ਜੀ ਦੀ ਦੋਹਤੀ ਢੀਂਡਸਾ ਧੜ੍ਹੇ ’ਚ!

ਪੰਜਾਬ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਵੱਲੋਂ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਗਿਆ ਕਿ ਰਾਸ਼ਟਰੀ ਸਵੈਮ ਸੰਘ ਦੇ 5 ਆਗੂਆਂ ਦੀ ਸੁਰੱਖਿਆਂ 'ਚ ਵੀ ਵਾਧਾ ਕਰ ਦਿੱਤਾ ਗਿਆ ਹੈ। ਪੰਜਾਬ 'ਚ ਸਿਆਸੀ ਆਗੂਆਂ, ਆਈ. ਏ. ਐਸ., ਆਈ. ਪੀ. ਐਸ. ਅਧਿਕਾਰੀਆਂ ਅਤੇ ਧਾਰਮਿਕ ਆਗੂਆਂ ਦੀ ਸੁਰੱਖਿਆ 'ਤੇ ਕਰੀਬ 10 ਹਜ਼ਾਰ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਵਿਆਹ ਦੇ ਇਕ ਸਾਲ ਬਾਅਦ ਹੀ ਟੁੱਟੀਆਂ ਸਦਰਾਂ, ਅੱਕੇ ਪਤੀ ਨੇ ਚੁਣਿਆ ਮੌਤ ਦਾ ਰਾਹ
ਬਾਜਵਾ ਦੀ ਸੁਰੱਖਿਆ ਸਿਆਸੀ ਹਲਕਿਆਂ 'ਚ ਬਣੀ ਚਰਚਾ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਮਾਮਲੇ 'ਚ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦਿਖਾਈ ਦਰਿਆਦਿਲੀ ਸੂਬੇ ਦੇ ਸਿਆਸੀ ਹਲਕਿਆਂ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੇਂਦਰ 'ਚ ਨਰਿੰਦਰ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਬਾਜਵਾ ਸਮੇਤ ਕਾਂਗਰਸ ਅਤੇ ਹੋਰਨਾਂ ਵਿਰੋਧੀ ਪਾਰਟੀਆਂ ਦੇ ਕਈ ਆਗੂਆਂ ਦੀ ਸੁਰੱਖਿਆ 'ਚ ਜਾਂ ਤਾਂ ਕਟੌਤੀ ਕਰ ਦਿੱਤੀ ਗਈ ਸੀ ਜਾਂ ਫਿਰ ਸੁਰੱਖਿਆ ਵਾਪਸ ਲੈ ਲਈ ਗਈ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਸਾਲ ਬਾਅਦ ਪੰਜਾਬ ਦੇ ਕਾਂਗਰਸੀ ਨੇਤਾ ਦੀ ਸੁਰੱਖਿਆ ਬਹਾਲ ਕਰ ਦਿੱਤੀ ਹੈ। ਹਾਲਾਂਕਿ ਪੰਜਾਬ 'ਚ ਪੁਲਸ ਦੇ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਸੁਰੱਖਿਆ ਦੇ ਮਾਮਲੇ 'ਚ ਲਗਾਤਾਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਸੁਰੱਖਿਆ ਵਧਾਉਣ, ਵਾਪਸ ਲੈਣ ਜਾਂ ਘੱਟ ਕਰਨ ਬਾਰੇ ਫੈਸਲੇ ਅਕਸਰ ਲਏ ਜਾਂਦੇ ਹਨ।
ਇਹ ਵੀ ਪੜ੍ਹੋ : ਕੋਰੋਨਾ ਟੈਸਟ ਲਈ ਨਿੱਜੀ ਲੈਬਾਰਟਰੀਆਂ ਨੂੰ ਸਖਤ ਹਦਾਇਤਾਂ, ਨਹੀਂ ਵਸੂਲ ਸਕਣਗੀਆਂ ਜ਼ਿਆਦਾ ਪੈਸੇ


 


author

Babita

Content Editor

Related News