ਵਿਸ਼ੇਸ਼ ਅਧਿਕਾਰ ਨੋਟਿਸ ''ਤੇ ਕਰਵਾਈ ਨਾ ਹੋਣ ’ਤੇ ਪ੍ਰਤਾਪ ਬਾਜਵਾ ਨੇ ਸਪੀਕਰ ਨੂੰ ਮੁੜ ਲਿਖਿਆ ਪੱਤਰ

Friday, Oct 07, 2022 - 06:04 PM (IST)

ਵਿਸ਼ੇਸ਼ ਅਧਿਕਾਰ ਨੋਟਿਸ ''ਤੇ ਕਰਵਾਈ ਨਾ ਹੋਣ ’ਤੇ ਪ੍ਰਤਾਪ ਬਾਜਵਾ ਨੇ ਸਪੀਕਰ ਨੂੰ ਮੁੜ ਲਿਖਿਆ ਪੱਤਰ

ਗੁਰਦਾਸਪੁਰ (ਜੀਤ ਮਠਾਰੂ) : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਵਿਧਾਨ ਸਭ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਇਕ ਲੰਬਿਤ ਨੋਟਿਸ ਦੇ ਸੰਬੰਧ ਵਿਚ ਪੱਤਰ ਲਿਖਿਆ ਹੈ। ਬਾਜਵਾ ਨੇ ਸਪੀਕਰ ਨੂੰ ਪੱਤਰ ਲਿਖਦੇ ਹੋਏ ਕਿਹਾ ਕਿ ਮੇਰੇ ਹਲਕੇ ਦੇ ਚੱਲ ਰਹੇ ਵਿਕਾਸ ਕਾਰਜਾਂ ਦੀ ਤਾਲਮੇਲ ਕਮੇਟੀ ਦੀ 28 ਅਪ੍ਰੈਲ 2022 ਨੂੰ ਮੀਟਿੰਗ ਬੁਲਾਈ ਗਈ ਸੀ। ਇਸ ਮੀਟਿੰਗ ਵਿਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਜਾਣ ਬੁੱਝ ਕੇ ਗ਼ੈਰ ਹਾਜ਼ਰੀ ਦੇ ਵਿਰੁੱਧ ਮੇਰੇ ਵੱਲੋਂ ਦਿੱਤੇ ਗਏ ਵਿਸ਼ੇਸ਼ ਅਧਿਕਾਰ ਹਨਨ ਸਬੰਧੀ ਨੋਟਿਸ ਹਾਲੇ ਤੱਕ ਲੰਬਿਤ ਹੈ।

ਪੜ੍ਹੋ ਇਹ ਵੀ ਖ਼ਬਰ : ਦੁਬਈ ਤੋਂ ਅੰਮ੍ਰਿਤਸਰ ਪੁੱਜੀ ਸਪਾਈਸ ਜੈੱਟ ਦੀ ਫਲਾਈਟ 'ਚੋਂ ਕਈ ਯਾਤਰੀਆਂ ਦਾ ਸਾਮਾਨ ਗਾਇਬ, ਹੋਇਆ ਹੰਗਾਮਾ

ਬਾਜਵਾ ਨੇ ਲਿਖਿਆ ਕਿ ਕਾਰਵਾਈ ਨਾ ਹੋਣ ਕਾਰਨ 13 ਜੁਲਾਈ ਨੂੰ ਇੱਕ ਯਾਦ ਪੱਤਰ ਵੀ ਲਿਖਿਆ ਸੀ ਕਿ ਵਿਧਾਨ ਸਭਾ ਦੇ ਮੈਂਬਰਾਂ ਦੇ ਅਧਿਕਾਰਾਂ ਅਤੇ ਵਿਸ਼ੇਸ਼ ਅਧਿਕਾਰਾਂ ਦੇ ਰਖਵਾਲੇ ਹੋਣ ਦੇ ਨਾਤੇ ਤੁਸੀਂ ਆਪਣੇ ਸੰਵਿਧਾਨਿਕ ਅਹੁੱਦੇ ਦੀ ਅਸਰਦਾਰ ਢੰਗ ਨਾਲ ਵਰਤੋਂ ਕਰੋਗੇ। ਬਾਜਵਾ ਨੇ ਕਿਹਾ ਕਿ ਹੁਣ ਤੱਕ ਸਬੰਧਤ ਵਿਭਾਗ ਤੋਂ ਇਕ ਰਿਪੋਰਟ ਤਲਬ ਕਰਨੀ ਚਾਹੀਦੀ ਸੀ ਅਤੇ ਅਧਿਕਾਰੀਆਂ ਦੀ ਢਿੱਲ-ਮੱਠ ਜਾਂ ਅਣਗਹਿਲੀ ਦੇ ਮਾਮਲੇ ਵਿਚ ਵਿਸ਼ੇਸ਼ ਅਧਿਕਾਰ ਕਮੇਟੀ ਦੇ ਫ਼ੈਸਲੇ ਲਈ ਕਾਰਵਾਈ ਕਰਨੀ ਚਾਹੀਦੀ ਸੀ। ਇਸ ਮੁੱਦੇ ਸਬੰਧੀ ਕਾਰਵਾਈ ਕਰਨ ਵਿਚ ਕੀਤੀ ਜਾ ਰਹੀ ਲੰਮੀ ਦੇਰੀ ਦੇ ਕਈ ਸਵਾਲ ਖੜੇ ਹੋ ਰਹੇ ਹਨ। 

ਪੜ੍ਹੋ ਇਹ ਵੀ ਖ਼ਬਰ : ਤਾਏ ਦੇ ਮੁੰਡੇ ਦਾ ਵਿਆਹ ਵੇਖਣ ਆਇਆ ਨੌਜਵਾਨ ਹੋਇਆ ਲਾਪਤਾ, ਨਹਿਰ ਨੇੜਿਓਂ ਮਿਲੀ ਲਾਸ਼, ਫੈਲੀ ਸਨਸਨੀ

ਬਾਜਵਾ ਨੇ ਕਿਹਾ ਕਿ ਇਹ ਰਵੱਈਆ ਇਹ ਪ੍ਰਭਾਵ ਦਿੰਦਾ ਹੈ ਕਿ ਸੱਤਾਧਾਰੀ ਧਿਰ ਲੋਕਤੰਤਰ ਵਿੱਚ ਵਿਸ਼ਵਾਸ ਨਹੀਂ ਰੱਖਦੀ। ਸਰਕਾਰ ਦੇ ਪੱਖਪਾਤੀ ਰਵੱਈਏ ਕਾਰਨ ਵੋਟਰਾਂ ਦਾ ਸਰਕਾਰ ਪ੍ਰਤੀ ਭਰੋਸਾ ਟੁੱਟਦਾ ਜਾ ਰਿਹਾ ਹੈ। ਬਾਜਵਾ ਨੇ ਕਿਹਾ ਕਿ 5 ਮਹੀਨਿਆਂ ਤੋਂ ਵੱਧ ਸਮਾਂ ਬੀਤ ਜਾਣ ਮਗਰੋਂ ਮੈਂ ਇਹ ਦੱਸਦੇ ਹੋਏ ਨਿਰਾਸ਼ਾ ਮਹਿਸੂਸ ਕਰ ਰਿਹਾ ਹਾਂ ਕਿ ਵੱਖ-ਵੱਖ ਮੌਕਿਆ ’ਤੇ ਤੁਹਾਡੇ ਨਾਲ ਹੋਈਆਂ ਗੈਰ ਰਸਮੀ ਮੀਟਿੰਗਾਂ ਦੌਰਾਨ ਅਣਅਧਿਕਾਰਤ ਤੌਰ 'ਤੇ ਕੀਤੇ ਗਏ ਜ਼ਿਕਰ ਦੇ ਬਾਵਜੂਦ ਤੁਹਾਡੇ ਦਫ਼ਤਰ ਵੱਲੋਂ ਮੇਰੇ ਪੱਤਰਾਂ ਦੀ ਕੋਈ ਉਘ-ਸੁੱਘ ਨਹੀਂ ਦਿੱਤੀ ਗਈ। ਬਾਜਵਾ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਮੇਰੀ ਪੀੜਾ ਨੂੰ ਸਹੀ ਭਾਵਨਾ ਨਾਲ ਸਮਝਦੇ ਹੋਏ ਇਸ ਮਾਮਲੇ ਵਿਚ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਅਤੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ, ਕਾਰਜਕਾਰਨੀ ਦੀ ਵਿਧਾਨ ਸਭਾ  ਪ੍ਰਤੀ ਜਵਾਬਦੇਹੀ ਨਿਸ਼ਚਿਤ ਕਰਨ ਦਾ ਜਲਦੀ ਅੰਤਿਮ ਫ਼ੈਸਲਾ ਲਵੋਗੇ।

ਪੜ੍ਹੋ ਇਹ ਵੀ ਖ਼ਬਰ : ਲਿਵ-ਇਨ ਰਿਲੇਸ਼ਨ ’ਚ ਵਾਪਰੀ ਵੱਡੀ ਘਟਨਾ, ਹੋਟਲ ਦੇ ਕਮਰੇ ’ਚ ਪ੍ਰੇਮੀ ਦੀ ਸ਼ੱਕੀ ਹਾਲਤ ’ਚ ਮੌਤ, ਪ੍ਰੇਮਿਕਾ ਗ੍ਰਿਫ਼ਤਾਰ


author

rajwinder kaur

Content Editor

Related News