ਪਾਰਸ ਇਨਕਲੇਵ ’ਚ ਸਡ਼ਕ ਧਸੀ, ਪਲਾਟ ਹੇਠੋਂ ਨਿਕਲਿਆ ਖੂਹ

Sunday, Jul 29, 2018 - 05:13 AM (IST)

ਪਾਰਸ ਇਨਕਲੇਵ ’ਚ ਸਡ਼ਕ ਧਸੀ, ਪਲਾਟ ਹੇਠੋਂ ਨਿਕਲਿਆ ਖੂਹ

ਅੰਮ੍ਰਿਤਸਰ,   (ਨੀਰਜ)- ਦੇਸ਼ ਦੇ ਹੋਰ ਰਾਜਾਂ ਦੀ ਤੁਲਨਾ ’ਚ ਗੁਰੂ ਨਗਰੀ ਵਿਚ ਬਹੁਤ ਹੀ ਘੱਟ ਮੀਂਹ ਪਿਆ ਪਰ ਇੰਨੇ ਘੱਟ ਮੀਂਹ ਨੂੰ ਵੀ ਝੱਲਣ ਲਈ ਸ਼ਹਿਰ ਤਿਆਰ ਨਹੀਂ ਹੈ। ਕਈ ਥਾਵਾਂ ’ਤੇ ਸਡ਼ਕਾਂ ਧਸਣÎ ਦੇ ਸਮਾਚਾਰ ਆ ਰਹੇ ਹਨ ਤਾਂ ਕਿਤੇ ਬੱਸਾਂ ਸਡ਼ਕਾਂ ’ਚ ਧਸ ਰਹੀਆਂ ਹਨ। ਉਥੇ ਹੀ ਅੱਜ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਸਥਿਤ ਸ਼ਹੀਦ ਊਧਮ ਸਿੰਘ  ਨਗਰ ਸਥਿਤ ਪਾਰਸ ਇਨਕਲੇਵ ’ਚ ਸਡ਼ਕ ਧਸਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਇਸ ਕਾਲੋਨੀ ਵਿਚ ਇਕ ਪਲਾਟ ਹੇਠੋਂ ਖੂਹ ਵੀ ਮਿਲਿਆ ਹੈ, ਜਿਸ ਕਾਰਨ ਕਾਲੋਨੀ ਵਾਸੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਮਕਾਨ ਧਸਣ ਦਾ ਡਰ ਸਤਾਅ ਰਿਹਾ ਹੈ। ਕਾਲੋਨੀ ਵਾਸੀਆਂ ਨੇ ਕਾਲੋਨੀ ਦੇ ਪਲਾਟ ਵੇਚਣ ਵਾਲੇ ਕਾਲੋਨਾਈਜ਼ਰ ’ਤੇ ਵੀ ਦੋਸ਼ ਲਾਇਆ
ਹੈ ਕਿ ਉਸ ਨੇ ਪਲਾਟ ਵੇਚਦੇ ਸਮੇਂ ਜੋ
ਗਰੀਨ ਲੈਂਡ, ਸਟਰੀਟ ਲਾਈਟ, ਸੀਵਰੇਜ ਪਾਣੀ ਤੇ 24 ਘੰਟੇ ਸਕਿਓਰਿਟੀ ਗਾਰਡ ਦੇਣ ਦਾ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਨਹੀਂ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾਂ ਪਾਰਸ ਇਨਕਲੇਵ ਵਾਸੀ ਹਰਪਾਲ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਇਥੇ 35 ਤੋਂ ਵੱਧ ਕੋਠੀਆਂ ਹਨ, ਜਿਥੇ ਜ਼ਮੀਨ ਹੇਠੋਂ ਪਾਣੀ ਆ ਰਿਹਾ ਹੈ। ਕਈ ਕੋਠੀਆਂ ਵਿਚ ਫਰਸ਼ ਧਸ ਰਿਹਾ ਹੈ ਤੇ ਇਨਕਲੇਵ ਦੇ ਗੇਟ ਦੀ ਐਂਟਰੀ ਪੁਆਇੰਟ ਵਾਲੀ ਸਡ਼ਕ ਵੀ ਧਸ ਗਈ ਹੈ, ਸੀਵਰੇਜ ਪ੍ਰਣਾਲੀ ਠੱਪ ਹੈ ਤੇ ਇਕ ਪਲਾਟ ਹੇਠੋਂ ਖੂਹ ਨਿਕਲਿਆ ਹੈ, ਜਿਸ ਵਿਚੋਂ ਪਾਣੀ ਨਿਕਲ ਰਿਹਾ ਹੈ ਅਤੇ ਕਾਲੋਨੀ ਦੇ ਘਰਾਂ ’ਚ ਵਡ਼ ਰਿਹਾ ਹੈ। ਉਨ੍ਹਾਂ ਨੂੰ ਡਰ ਹੈ ਕਿ ਕਿਤੇ ਇਸ ਪਾਣੀ ਕਾਰਨ ਹੋਰ ਕੋਠੀਆਂ ਵੀ ਜ਼ਮੀਨ ’ਚ ਨਾ ਧਸ ਜਾਣ। ਕਾਲੋਨੀ ਵਾਸੀਆਂ ਨੇ ਦੱਸਿਆ ਕਿ ਪਾਰਸ  ਇਨਕਲੇਵ ਤੋਂ ਪਹਿਲਾਂ ਇਥੇ ਪੇਪਰ ਮਿੱਲ ਹੁੰਦੀ ਸੀ, ਜਿਸ ਦੀ ਜ਼ਮੀਨ ’ਤੇ ਪਾਰਸ ਇਨਕਲੇਵ ਬਣਾਈ ਗਈ ਪਰ ਕਾਲੋਨਾਈਜ਼ਰ ਨੇ ਅਪਰੂਵਡ ਕਾਲੋਨੀ ਦੀਆਂ ਸਹੂਲਤਾਂ ਦਾ ਜੋ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਨਹੀਂ ਕੀਤਾ।  ਕਾਲੋਨੀ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।
ਇਸ ਸਬੰਧੀ ਪਾਰਸ ਇਨਕਲੇਵ ਬਣਾਉਣ ਵਾਲੇ ਸਤੀਸ਼ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਾਲੋਨੀ ਬਣਾਉਣ ਤੋਂ ਪਹਿਲਾਂ ਜੋ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ। ਕਾਲੋਨੀ ਦੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ, ਕਾਲੋਨੀ ਨਗਰ ਨਿਗਮ ਤੋਂ ਅਪਰੂਵਡ ਹੈ।  ਉਥੇ ਹੀ ਡੀ. ਸੀ. ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕੀਤੀ ਜਾਵੇਗੀ। ਲਾਪ੍ਰਵਾਹੀ ਕਰਨ ਵਾਲੇ ਕਿਸੇ ਵੀ ਅਧਿਕਾਰੀ ਜਾਂ ਕਾਲੋਨੀ ਮਾਲਕ ਨੂੰ ਬਖਸ਼ਿਆ ਨਹੀਂ ਜਾਵੇਗਾ। ਵਰਣਨਯੋਗ ਹੈ ਕਿ ਅਜੇ ਇਕ ਦਿਨ ਪਹਿਲਾਂ ਹੀ ਸੁਲਤਾਵਿੰਡ ਇਲਾਕੇ ਵਿਚ ਇਕ ਬੇਸਮੈਂਟ ਦੀ ਖੋਦਾਈ  ਦੌਰਾਨ ਨਾਲ ਖਡ਼੍ਹੀ 3 ਮੰਜ਼ਿਲਾ ਇਮਾਰਤ ਧਸ ਗਈ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ।


Related News