ਪੰਜਾਬ ''ਚ ਪੈਰੋਲ ''ਤੇ ਘੁੰਮ ਰਹੇ ''ਕੈਦੀ'' ਮੁੜ ਜਾਣਗੇ ਜੇਲ੍ਹਾਂ ''ਚ, ਇਸ ਤਾਰੀਖ਼ ਤੋਂ ਸ਼ੁਰੂ ਹੋਵੇਗੀ ਵਾਪਸੀ

Monday, Feb 15, 2021 - 09:15 AM (IST)

ਚੰਡੀਗੜ੍ਹ (ਰਮਨਜੀਤ) : ਪੰਜਾਬ 'ਚ ਕੋਵਿਡ ਦੇ ਮਾਮਲਿਆਂ 'ਚ ਆਈ ਗਿਰਾਵਟ ਦੇ ਮੱਦੇਨਜ਼ਰ ਸੁਪਰੀਮ ਕੋਰਟ ਵੱਲੋਂ ਜੇਲ੍ਹਾਂ 'ਚ ਕੋਵਿਡ ਨਾਲ ਨਜਿੱਠਣ ਲਈ ਗਠਿਤ ਉੱਚ ਤਾਕਤੀ ਕਮੇਟੀ ਨੇ ਕੈਦੀਆਂ ਦੀ ਪੈਰੋਲ 'ਚ ਅੱਗੇ ਹੋਰ ਵਾਧਾ ਨਾ ਕੀਤੇ ਜਾਣ ਦਾ ਫ਼ੈਸਲਾ ਲਿਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਅਜੈ ਤਿਵਾੜੀ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਪੈਰੋਲ ’ਤੇ ਗਏ ਸਾਰੇ ਕੈਦੀਆਂ ਵੱਲੋਂ ਜੇਲ੍ਹਾਂ 'ਚ ਵਾਪਸ ਰਿਪੋਰਟ ਕਰਨ ਦੀ ਸਿਫ਼ਾਰਸ਼ ਕੀਤੀ ਹੈ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : 'ਲੁਧਿਆਣਾ' 'ਚ ਜਾਮ ਲੱਗਣ ਦੀ ਸੰਭਾਵਨਾ ਕਾਰਨ ਟ੍ਰੈਫਿਕ ਪੁਲਸ ਵੱਲੋਂ ਅਲਰਟ ਜਾਰੀ, ਜਾਣੋ ਕਾਰਨ

ਇਸ ਕਮੇਟੀ 'ਚ ਪ੍ਰਮੁੱਖ ਸਕੱਤਰ (ਜੇਲ੍ਹਾਂ) ਡੀ. ਕੇ. ਤਿਵਾੜੀ (ਆਈ. ਏ. ਐੱਸ.) ਅਤੇ ਏ. ਡੀ. ਜੀ. ਪੀ., ਜੇਲ੍ਹਾਂ ਪੀ. ਕੇ. ਸਿਨਹਾ (ਆਈ. ਪੀ. ਐੱਸ.) ਸ਼ਾਮਲ ਹਨ। ਇਸ ਕਮੇਟੀ ਨੂੰ ਪੈਰੋਲ ਤੋਂ ਵਾਪਸ ਪਰਤਣ ਵਾਲੇ ਕੈਦੀਆਂ ਦੀ ਟੈਸਟਿੰਗ ਅਤੇ ਉਨ੍ਹਾਂ ਨੂੰ ਆਪਣੀ ਜੇਲ੍ਹ 'ਚ ਤਬਦੀਲ ਕਰਨ ਤੋਂ ਪਹਿਲਾਂ ਇਕਾਂਤਵਾਸ 'ਚ ਰੱਖਣ ਲਈ ਅਧਿਕਾਰਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਵਿਆਹ ਤੋਂ ਪਹਿਲਾਂ ਧੀ ਦੀ ਇੱਕ ਇੱਛਾ ਕਾਰਨ ਖੌਲਿਆ ਸੀ ਪਿਓ ਦਾ ਖ਼ੂਨ, ਸਭ ਕੁੱਝ ਉਜਾੜ ਛੱਡਿਆ (ਤਸਵੀਰਾਂ)

ਜੇਲ੍ਹ ਮਹਿਕਮੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਸਾਰੀ ਪ੍ਰਕਿਰਿਆ ਪੜਾਅਵਾਰ ਢੰਗ ਨਾਲ ਕੀਤੀ ਜਾਵੇਗੀ ਅਤੇ ਇਹ 17 ਫਰਵਰੀ ਤੋਂ ਸ਼ੁਰੂ ਹੋਵੇਗੀ, ਜਿਸ ਲਈ ‘ਫਸਟ ਆਊਟ-ਫਸਟ ਇਨ’ ਵਿਧੀ ਅਪਣਾਈ ਜਾਵੇਗੀ, ਮਤਲਬ ਜੋ ਕੈਦੀ ਸਭ ਤੋਂ ਲੰਬੇ ਸਮੇਂ ਤੱਕ ਪੈਰੋਲ ’ਤੇ ਰਿਹਾ ਹੈ, ਉਸ ਨੂੰ ਜੇਲ੍ਹ 'ਚ ਸਭ ਤੋਂ ਪਹਿਲਾਂ ਰਿਪੋਰਟ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਲੁਧਿਆਣਾ 'ਚ LKG ਦੀ ਬੱਚੀ ਨਾਲ ਹੋਏ ਜਬਰ-ਜ਼ਿਨਾਹ ਮਾਮਲੇ ਦੀ ਜਾਂਚ ਲਈ SIT ਦਾ ਗਠਨ

ਦੱਸਣਯੋਗ ਹੈ ਕਿ ਕੋਰੋਨਾ ਦੇ ਦੌਰ ’ਚ ਪੰਜਾਬ ਦੀਆਂ ਜੇਲ੍ਹਾਂ ’ਤੇ ਵੀ ਕੋਰੋਨਾ ਮਹਾਮਾਰੀ ਦਾ ਭਿਆਨਕ ਅਸਰ ਪਿਆ ਸੀ। ਉਸ ਦੌਰ ’ਚ ਮਹਿਕਮੇ ਨੇ ਅਹਿਤਿਆਤ ਵੱਜੋਂ ਜੇਲ੍ਹਾਂ ’ਚੋਂ ਕੈਦੀਆਂ ਨੂੰ ਪੈਰੋਲ ’ਤੇ ਬਾਹਰ ਭੇਜ ਦਿੱਤਾ ਸੀ ਪਰ ਹੁਣ ਫਿਰ ਕੈਦੀਆਂ ਨੂੰ ਵਾਪਸ ਜੇਲ੍ਹਾਂ ’ਚ ਪਾਉਣ ਲਈ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਨੋਟ : ਕੋਰੋਨਾ ਕਾਲ ਤੋਂ ਪੈਰੋਲ 'ਤੇ ਘੁੰਮ ਰਹੇ ਕੈਦੀਆਂ ਦੀ ਜੇਲ੍ਹਾਂ 'ਚ ਵਾਪਸੀ ਬਾਰੇ ਦਿਓ ਆਪਣੀ ਰਾਏ
 


Babita

Content Editor

Related News