ਪਰਨੀਤ ਕੌਰ ਨੇ ਸੰਨੀ ਦਿਓਲ ਨੂੰ ਲਿਆ ਲੰਮੇ ਹੱਥੀਂ

Tuesday, Apr 30, 2019 - 04:12 PM (IST)

ਪਰਨੀਤ ਕੌਰ ਨੇ ਸੰਨੀ ਦਿਓਲ ਨੂੰ ਲਿਆ ਲੰਮੇ ਹੱਥੀਂ

ਨਾਭਾ (ਰਾਹੁਲ)—ਨਾਭਾ ਹਲਕੇ 'ਚ ਵੱਖ-ਵੱਖ ਪ੍ਰੋਗਰਾਮਾਂ 'ਚ ਹਲਕਾ ਕਾਂਗਰਸ ਪਾਰਟੀ ਪਟਿਆਲਾ ਤੋਂ ਉਮੀਦਵਾਰ ਪਰਨੀਤ ਕੌਰ ਵਲੋਂ ਲੋਕਾਂ ਨੂੰ ਲਾਮਬੰਦ ਕੀਤਾ। ਇਕ ਮੌਕੇ ਪਰਨੀਤ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ। ਪਰਨੀਤ ਕੌਰ ਨੇ ਸੰਨੀ ਦਿਓਲ ਨੇ ਤੰਜ ਕੱਸਦਿਆਂ ਕਿਹਾ ਕਿ ਉਹ ਤਾਂ ਸਟਾਰ ਬੰਦਾ ਹੈ ਉਸ ਨੂੰ ਜ਼ਮੀਨੀ ਹਕੀਕਤ ਨਹੀਂ ਪਤਾ ਹੈ। ਇਸ ਲਈ ਲੋਕ ਉਸ ਨੂੰ ਵੋਟਾਂ ਨਹੀਂ ਪਾਉਣਗੇ ਅਤੇ ਸੁਨੀਲ ਜਾਖੜ ਹੀ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ। ਇਸ ਦੌਰਾਨ ਉਨ੍ਹਾਂ ਨੇ ਨਰਿੰਦਰ ਮੋਦੀ ਅਤੇ ਸੰਨੀ ਦਿਓਲ 'ਤੇ ਖੂਬ ਤੰਜ ਕੱਸੇ ਅਤੇ ਚੌਕੀਦਾਰ ਚੋਰ ਹੈ ਦੇ ਨਾਅਰੇ ਵੀ ਲਗਾਏ। ਭਾਸ਼ਣ ਦੌਰਾਨ ਸਟੇਜ 'ਤੇ ਧਰਮਸੋਤ ਵੀ ਨਜ਼ਰ ਆਏ।

PunjabKesari

ਇਸ ਮੌਕੇ ਕੈਬਨਿਟ ਮੰਤਰੀ ਸਾਧੂ ਧਰਮਸੋਤ ਨੂੰ ਜਦੋਂ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਦੀ ਸਥਿਤੀ ਬਾਰੇ ਪੁੱਛਿਆ ਤਾਂ ਧਰਮਸੋਤ ਨੇ ਕਿਹਾ ਕਿ ਆਪਣੇ ਜੋਸ਼ 'ਚ ਆਪੇ ਹੀ ਖਤਮ ਹੋ ਜਾਣਗੇ ਅਤੇ ਮਰ ਜਾਣਗੇ। ਧਰਮਸੋਤ ਨੇ ਮੋਦੀ ਬਾਰੇ ਕਿਹਾ ਕਿ ਮੋਦੀ ਆਇਆ ਸੀ ਗੰਗਾ ਦਾ ਲਾਲ ਬਣ ਕੇ ਅਤੇ ਜਾਵੇਗਾ ਰਫੈਲ ਦਾ ਦਲਾਲ ਬਣ ਕੇ ਅਤੇ ਸੰਨੀ ਦਿਓਲ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਫਿਲਮਾਂ ਬਣਾਉਣ ਦੀ ਲੋੜ ਹੈ ਦੇਸ਼ ਨੂੰ ਚਲਾਉਣ ਲਈ ਸੰਨੀ ਦਿਓਲ ਦੀ ਲੋੜ ਨਹੀਂ।


author

Shyna

Content Editor

Related News