''ਆਪ''-ਟਕਸਾਲੀ ਗਠਜੋੜ ਤੇ ਲੋਕ ਸਭਾ ਚੋਣਾਂ ''ਤੇ ਦੇਖੋ ਕੀ ਬੋਲੇ ਢੀਂਡਸਾ
Sunday, Mar 03, 2019 - 07:04 PM (IST)

ਲਹਿਰਾਗਾਗਾ (ਗੋਇਲ, ਕੋਹਲੀ) : ਸਾਬਕਾ ਵਿੱਤ ਮੰਤਰੀ ਪੰਜਾਬ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਇਕ ਵਾਰ ਲੋਕ ਸਭਾ ਚੋਣ ਨਾ ਲੜਨ ਦੀ ਗੱਲ ਆਖੀ ਹੈ। ਇਥੇ ਧਾਰਮਿਕ ਸਮਾਗਮ ਵਿਚ ਸ਼ਿਰਕਤ ਕਰਨ ਪਹੁੰਚੇ ਢੀਂਡਸਾ ਨੇ ਕਿਹਾ ਕਿ ਕਿਆਸਰਾਈਆਂ ਅਕਸਰ ਚੱਲਦੀਆਂ ਰਹਿੰਦੀਆਂ ਹਨ, ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਸੰਬੰਧੀ ਪਾਰਟੀ ਜੋ ਵੀ ਫੈਸਲਾ ਕਰੇਗੀ, ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ ਪਰ ਅਜੇ ਤੱਕ ਇਥੇ ਉਮੀਦਵਾਰ ਸੰਬੰਧੀ ਕੋਈ ਚਰਚਾ ਨਹੀਂ ਹੋਈ ਹੈ।
ਅਕਾਲੀ ਦਲ ਟਕਸਾਲੀ ਅਤੇ ਆਮ ਆਦਮੀ ਪਾਰਟੀ ਵਿਚ ਗਠਜੋੜ ਨੂੰ ਲੈ ਕੇ ਚੱਲ ਰਹੀ ਚਰਚਾ ਸੰਬੰਧੀ ਢੀਂਡਸਾ ਨੇ ਕਿਹਾ ਕਿ ਗਠਜੋੜ ਦਾ ਹਰ ਪਾਰਟੀ ਨੂੰ ਅਧਿਕਾਰ ਹੈ ਪਰ ਅਸੀਂ ਆਪਣੀਆਂ ਨੀਤੀਆਂ ਅਤੇ ਮੁੱਦੇ ਲੈ ਕੇ ਲੋਕਾਂ ਤੋਂ ਵੋਟਾਂ ਮੰਗਾਂਗੇਂ। ਸਰਹੱਦ 'ਤੇ ਪਿਛਲੇ ਕਈ ਦਿਨਾਂ ਤੋਂ ਬਣੇ ਤਣਾਅ ਸੰਬੰਧੀ ਢੀਡਸਾਂ ਨੇ ਕਿਹਾ ਕਿ ਜਦੋਂ ਤੱਕ ਪਾਕਿਸਤਾਨ ਦੀ ਸਰਕਾਰ ਦਹਿਸ਼ਤਗਰਦ ਤਾਕਤਾਂ ਨੂੰ ਸ਼ਹਿ ਦੇਣਾ ਬੰਦ ਨਹੀਂ ਕਰਦੀ, ਉਦੋਂ ਤਕ ਤਣਾਅ ਬਣਿਆ ਰਹਿਣਾ ਹੈ।