ਅਕਾਲੀ ਦਲ ਨਾਲ ਕਿਸੇ ਵੀ ਸਮੇਂ ਬਗਾਵਤ ਕਰ ਸਕਦੇ ਨੇ ''ਪਰਮਿੰਦਰ ਢੀਂਡਸਾ''

Monday, Dec 23, 2019 - 05:55 PM (IST)

ਅਕਾਲੀ ਦਲ ਨਾਲ ਕਿਸੇ ਵੀ ਸਮੇਂ ਬਗਾਵਤ ਕਰ ਸਕਦੇ ਨੇ ''ਪਰਮਿੰਦਰ ਢੀਂਡਸਾ''

ਚੰਡੀਗੜ੍ਹ : ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਤੋਂ ਬਾਅਦ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੀ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਹਨ। ਇਸ ਸਬੰਧੀ ਪਰਮਿੰਦਰ ਸਿੰਘ ਢੀਂਡਸਾ ਨੇ ਅਜੇ ਤੱਕ ਚੁੱਪ ਵੱਟੀ ਹੋਈ ਹੈ ਅਤੇ ਮੀਡੀਆ ਸਾਹਮਣੇ ਆਉਣ ਤੋਂ ਕੰਨੀ ਕਤਰਾ ਰਹੇ ਹਨ। ਪਰਮਿੰਦਰ ਢੀਂਡਸਾ ਵਲੋਂ ਅਕਾਲੀ ਦਲ ਤੋਂ ਦੂਰੀਆਂ ਬਣਾਉਣ ਤੋਂ ਵੀ ਇਹੀ ਮੰਨਿਆ ਜਾ ਰਿਹਾ ਹੈ ਕਿ ਉਹ ਕਿਸੇ ਵੀ ਸਮੇਂ ਬਗਾਵਤ ਕਰ ਸਕਦੇ ਹਨ।

ਜੇਕਰ ਪਰਮਿੰਦਰ ਢੀਂਡਸਾ ਅਕਾਲੀ ਦਲ ਨਾਲ ਬਗਾਵਤ ਕਰਦੇ ਹਨ ਤਾਂ ਪਾਰਟੀ ਨੂੰ ਸਦਨ 'ਚ ਵਿਧਾਇਕ ਦਲ ਦਾ ਨੇਤਾ ਬਣਾਉਣ ਦੇ ਨਾਲ-ਨਾਲ ਵਿੱਤੀ ਹਾਲਾਤ 'ਤੇ ਵੀ ਸਰਕਾਰ ਨੂੰ ਘੇਰਨ ਲਈ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ। ਇਸ ਸਮੇਂ ਪਾਰਟੀ ਕੋਲ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸ਼ਰਨਜੀਤ ਸਿੰਘ ਢਿੱਲੋਂ ਸੀਨੀਅਰ ਨੇਤਾ ਹਨ। ਮਜੀਠੀਆ ਸਦਨ 'ਚ ਸਰਕਾਰ ਨੂੰ ਵੱਖ-ਵੱਖ ਮੁੱਦਿਆਂ 'ਤੇ ਘੇਰ ਕੇ ਸਰਕਾਰ ਲਈ ਸੰਕਟ ਜ਼ਰੂਰ ਪੈਦਾ ਕਰਦੇ ਹਨ ਪਰ ਨੇਤਾ ਬਣਾ ਦਿੱਤਾ ਜਾਂਦਾ ਹੈ ਤਾਂ ਪਰਿਵਾਰਵਾਦ ਦਾ ਇਕ ਹੋਰ ਦੋਸ਼ ਪਾਰਟੀ ਲੀਡਰਸ਼ਿਪ 'ਤੇ ਲੱਗੇਗਾ।

ਦੱਸਣਯੋਗ ਹੈ ਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਿਛਲੇ ਸਾਲ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ, ਜਦੋਂ ਕਿ ਇਸ ਸਾਲ 19 ਅਕਤੂਬਰ ਨੂੰ ਰਾਜ ਸਭਾ 'ਚ ਪਾਰਟੀ ਦੇ ਨੇਤਾ ਦੇ ਤੌਰ 'ਤੇ ਅਸਤੀਫਾ ਦੇ ਦਿੱਤਾ। ਅਸਤੀਫਾ ਦੇਣ ਤੋਂ ਬਾਅਦ ਢੀਂਡਸਾ ਨੇ ਅਕਾਲੀ ਦਲ ਦੀਆਂ ਬੈਠਕਾਂ ਅਤੇ ਪ੍ਰੋਗਰਾਮਾਂ ਤੋਂ ਦੂਰੀ ਬਣਾ ਲਈ ਸੀ। ਉਨ੍ਹਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਪੂਰੀ ਸਰਗਰਮੀ ਨਾਲ ਕੰਮ ਕਰ ਰਹੇ ਸਨ ਪਰ ਹੁਣ ਕਿਸੇ ਸਮੇਂ ਵੀ ਪਾਰਟੀ ਛੱਡ ਸਕਦੇ ਹਨ।


author

Babita

Content Editor

Related News