ਅਕਾਲੀ ਦਲ ''ਚੋਂ ਕੱਢੇ ਜਾਣ ਤੋਂ ਬਾਅਦ ਪਰਮਿੰਦਰ ਢੀਂਡਸਾ ਦਾ ਸੁਖਬੀਰ ਬਾਦਲ ''ਤੇ ਵੱਡਾ ਹਮਲਾ

Wednesday, Jul 31, 2024 - 06:21 PM (IST)

ਅਕਾਲੀ ਦਲ ''ਚੋਂ ਕੱਢੇ ਜਾਣ ਤੋਂ ਬਾਅਦ ਪਰਮਿੰਦਰ ਢੀਂਡਸਾ ਦਾ ਸੁਖਬੀਰ ਬਾਦਲ ''ਤੇ ਵੱਡਾ ਹਮਲਾ

ਚੰਡੀਗੜ੍ਹ : ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਤਹਿਤ ਪਾਰਟੀ 'ਚੋਂ ਕੱਢਣ ਦੇ ਫ਼ੈਸਲੇ ਤੋਂ ਬਾਅਦ ਪਰਮਿੰਦਰ ਢੀਂਡਸਾ ਨੇ ਸੁਖਬੀਰ ਬਾਦਲ 'ਤੇ ਵੱਡਾ ਹਮਲਾ ਬੋਲਿਆ ਹੈ। ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਤੋਂ ਅਕਾਲੀ ਹੋਣ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ, ਉਹ ਅਕਾਲੀ ਸੀ ਅਤੇ ਅਕਾਲੀ ਰਹਿਣਗੇ ਜਦਕਿ ਉਨ੍ਹਾਂ ਦੇ ਇਸ ਫ਼ੈਸਲੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸੁਖਬੀਰ ਬਾਦਲ ਕਿਸ ਕਦਰ ਡਰੇ ਹੋਏ ਹਨ। ਢੀਂਡਸਾ ਨੇ ਕਿਹਾ ਕਿ ਮੈਨੂੰ ਅਤੇ ਮੇਰੇ ਸਾਥੀਆਂ ਨੂੰ ਅਕਾਲੀ ਦਲ 'ਚੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਗਿਆ, ਅਜਿਹੇ ਫੈਸਲਿਆਂ ਨੂੰ ਅਸੀਂ ਕੁਝ ਨਹੀਂ ਜਾਣਦੇ। ਅੱਜ ਇਹ ਪਾਰਟੀ ਬਾਦਲ ਕੰਪਨੀ ਬਣ ਕੇ ਰਹਿ ਗਈ ਹੈ, ਇਸ ਕੰਪਨੀ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ। ਸਾਡਾ ਮਿਸ਼ਨ ਅਕਾਲੀ ਦਲ ਨੂੰ ਬਚਾਉਣਾ ਹੈ, ਅਕਾਲੀ ਦਲ ਨੂੰ ਪੁਰਾਣੀਆਂ ਰਿਵਾਇਤਾਂ 'ਤੇ ਤੋਰਨਾ ਸਾਡਾ ਮਕਸਦ ਹੈ, ਇਸ ਲਈ ਅਸੀਂ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕੀਤੀ ਹੈ। 

ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਪੰਜਾਬ ਵਿਚ ਭਾਰੀ ਮੀਂਹ ਦੀ ਚਿਤਾਵਨੀ, ਇਨ੍ਹਾਂ ਤਾਰੀਖ਼ਾਂ ਨੂੰ ਸੋਚ ਸਮਝ ਕੇ ਨਿਕਲਿਓ ਘਰੋਂ ਬਾਹਰ

ਉਨ੍ਹਾਂ ਕਿਹਾ ਕਿ ਨਾ ਤਾਂ ਸਾਨੂੰ ਕੋਈ ਨੋਟਿਸ ਭੇਜਿਆ ਗਿਆ ਅਤੇ ਨਾ ਹੀ ਜਵਾਬ ਤਲਬੀ ਕੀਤੀ ਗਈ, ਸਿਰਫ ਇਹ ਆਖਿਆ ਗਿਆ ਕਿ ਅਨੁਸ਼ਾਸਨ ਤੋੜਿਆ ਹੈ। ਕੀ ਪਾਰਟੀ ਦੇ ਭਲੇ ਦੀ ਗੱਲ ਕਰਨੀ ਅਨੁਸ਼ਾਸਨ ਤੋੜਨਾ ਹੈ ਜਾਂ ਪਾਰਟੀ ਪ੍ਰਧਾਨ ਦੇ ਖ਼ਿਲਾਫ ਬੋਲਣਾ ਅਨੁਸ਼ਾਸਨ ਤੋੜਨਾ ਹੈ ਜਦਕਿ ਸਭ ਤੋਂ ਵੱਡਾ ਅਨੁਸ਼ਾਸਨ ਤਾਂ ਖੁਦ ਸੁਖਬੀਰ ਬਾਦਲ ਨੇ ਤੋੜਿਆ ਹੈ, ਜਿਸ ਨੇ ਜਲੰਧਰ ਦੇ ਉਮੀਦਵਾਰ ਦਾ ਵਿਰੋਧ ਕਰਕੇ ਦੂਜੀ ਪਾਰਟੀ ਨੂੰ ਸਮਰਥਨ ਦੇ ਦਿੱਤਾ। ਕੀ ਪਾਰਟੀ ਪ੍ਰਧਾਨ ਪਾਰਟੀ ਤੋਂ ਵੀ ਉਪਰ ਹੈ। ਢੀਂਡਸਾ ਨੇ ਕਿਹਾ ਕਿ ਅਸੀਂ ਸੁਖਬੀਰ ਬਾਦਲ ਦੇ ਗੁਲਾਮ ਨਹੀਂ ਬਣ ਸਕਦੇ। ਅਸੀਂ ਇੱਜ਼ਤ ਨਾਲ ਸਿਆਸਤ ਕੀਤੀ ਹੈ ਅਤੇ ਇੱਜ਼ਤ ਨਾਲ ਹੀ ਸਿਆਸਤ ਕਰਾਂਗੇ। ਜਿਹੜੇ ਅਜਿਹੀ ਗੁਲਾਮੀ ਦੀ ਮਾਨਸਿਕਤਾ ਨਾਲ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਸ਼ੁੱਭਇਛਾਵਾਂ ਪਰ ਝੂਠ ਸੱਚ ਦਾ ਫੈਸਲਾ ਤਾਂ ਪ੍ਰਮਾਤਮਾ ਨੇ ਕਰਨਾ ਹੈ ਪਰ ਤੁਸੀਂ ਜਦੋਂ ਤਕ ਗੁਲਾਮੀ ਦੀਆਂ ਜੰਜੀਰਾਂ ਨਹੀਂ ਤੋੜੋਗੇ ਉਦੋਂ ਤਕ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਪ੍ਰਵਾਨ ਨਹੀਂ ਕਰਨਾ। 

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਵਿਚ ਭਲਕੇ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ

ਢੀਂਡਸਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸਿਆਸੀ ਵਿੰਗ ਦੇ ਮੈਂਬਰ ਰਹੇ ਪ੍ਰਦੀਪ ਕਲੇਰ ਨੇ ਸੁਖਬੀਰ ਬਾਦਲ 'ਤੇ ਵੱਡੇ ਦੋਸ਼ ਲਗਾਏ। ਸੁਖਬੀਰ ਬਾਦਲ ਨੂੰ ਖੁਦ ਇਸ ਮਸਲੇ 'ਤੇ ਸਫਾਈ ਦੇਣੀ ਚਾਹੀਦੀ ਸੀ ਪਰ ਉਨ੍ਹਾਂ ਦੇ ਚਮਚੇ ਸਫਾਈ ਦੇ ਰਹੇ ਹਨ। ਸੁਖਬੀਰ ਖੁਦ ਕਿਉਂ ਨਹੀਂ ਇਸ ਮਸਲੇ 'ਤੇ ਬੋਲੇ ਅਤੇ ਨਾ ਹੀ ਚਿੱਠੀ ਬਾਰੇ ਲੋਕਾਂ ਨੇ ਦੱਸ ਸਕੇ। ਪੰਜਾਬ ਦੇ ਲੋਕ ਬਹੁਤ ਸੂਝਵਾਨ ਹਨ ਅਤੇ ਲੋਕ ਹੀ ਝੂਠ-ਸੱਚ ਦਾ ਫੈਸਲਾ ਕਰਨਗੇ। 

ਇਹ ਵੀ ਪੜ੍ਹੋ : ਅਕਾਲੀ ਦਲ ਦੀ ਵੱਡੀ ਕਾਰਵਾਈ, ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ ਸਣੇ 8 ਆਗੂਆਂ ਨੂੰ ਪਾਰਟੀ 'ਚੋਂ ਕੱਢਿਆ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News