''ਪਰਮਿੰਦਰ ਢੀਂਡਸਾ'' ਦੀ ਮਨਪ੍ਰੀਤ ਬਾਦਲ ਨੂੰ ਸਲਾਹ, ''ਅਫਸਰਾਂ ਨੂੰ ਖਿੱਚ ਕੇ ਰੱਖੋ''
Saturday, Jan 11, 2020 - 07:10 PM (IST)
![''ਪਰਮਿੰਦਰ ਢੀਂਡਸਾ'' ਦੀ ਮਨਪ੍ਰੀਤ ਬਾਦਲ ਨੂੰ ਸਲਾਹ, ''ਅਫਸਰਾਂ ਨੂੰ ਖਿੱਚ ਕੇ ਰੱਖੋ''](https://static.jagbani.com/multimedia/2020_1image_13_58_577278026sodhid.jpg)
ਜਲੰਧਰ (ਰਮਨ ਸੋਢੀ) : ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਦੇ ਬੁਰੇ ਵਿੱਤੀ ਹਾਲਾਤ 'ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਸਲਾਹ ਦਿੰਦਿਆਂ ਕਿਹਾ ਹੈ ਕਿ ਇਸ ਦੇ ਲਈ ਅਫਸਰਾਂ ਨੂੰ ਖਿੱਚ ਕੇ ਰੱਖਣ ਦੀ ਲੋੜ ਹੈ ਫਿਰ ਭਾਵੇਂ ਉਹ ਰੈਵੇਨਿਊ ਅਫਸਰ ਹੋਣ ਜਾਂ ਟੈਕਸ ਅਫਸਰ। ਪਰਮਿੰਦਰ ਢੀਂਡਸਾ ਨੇ ਕਿਹਾ ਪੰਜਾਬ 'ਚ ਟੈਕਸ ਕੁਲੈਕਸ਼ਨ ਨੂੰ ਸੁਧਾਰਨ ਦੀ ਲੋੜ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਭਾਵੇਂ ਮਨਪ੍ਰੀਤ ਬਾਦਲ ਦੇ ਹੱਥਾਂ 'ਚ ਨਹੀਂ ਹੈ, ਕਿਉਂਕਿ ਇਸ ਸਬੰਧੀ ਕੰਮ ਵੱਖ-ਵੱਖ ਵਿਭਾਗਾਂ ਕੋਲ ਹੈ ਪਰ ਪੰਜਾਬ 'ਚ 10 ਫੀਸਦੀ ਟੈਕਸ ਦੀ ਲੀਕੇਜ ਹੋ ਰਹੀ ਹੈ, ਜਿਸ ਤੋਂ ਕਈ ਹਜ਼ਾਰ ਕਰੋੜ ਰੁਪਿਆ ਬਣ ਜਾਂਦਾ ਹੈ, ਇਸ ਲਈ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਪਰਮਿੰਦਰ ਢੀਂਡਸਾ ਨੇ ਕਿਹਾ ਕਿ ਨਵੇਂ ਟੈਕਸ ਲਾਉਣ ਦੇ ਅਧਿਕਾਰ ਤਾਂ ਸੂਬਿਆਂ ਕੋਲ ਨਹੀਂ ਹੈ, ਇਸ ਲਈ ਟੈਕਸ ਚੋਰੀ ਬਚਾਉਣ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।