ਹੱਦ ਹੋ ਗਈ: ਫਿਰੋਜ਼ ਗਾਂਧੀ ਮਾਰਕੀਟ ’ਚ ਈ-ਟਿਕਟ ਦੀ ਜਗ੍ਹਾ ਸਫੇਦ ਕਾਗਜ਼ ’ਤੇ ਰਸੀਦ ਦੇ ਰਿਹਾ ਹੈ ਪਾਰਕਿੰਗ ਠੇਕੇਦਾਰ
Tuesday, Jul 23, 2024 - 05:27 AM (IST)
ਲੁਧਿਆਣਾ (ਹਿਤੇਸ਼) - ਨਗਰ ਨਿਗਮ ਵੱਲੋਂ ਜਿਨ੍ਹਾਂ ਠੇਕੇਦਾਰਾਂ ਨੂੰ ਪਾਰਕਿੰਗ ਸਾਈਟਾਂ ਦਾ ਟੈਂਡਰ ਦਿੱਤਾ ਗਿਆ ਹੈ, ਉਹ ਸਿਸਟਮ ’ਤੇ ਹਾਵੀ ਹੋ ਗਏ ਹਨ। ਇਸ ਦਾ ਸਬੂਤ ਫਿਰੋਜ਼ ਗਾਂਧੀ ਮਾਰਕੀਟ ’ਚ ਦੇਖਣ ਨੂੰ ਮਿਲ ਸਕਦਾ ਹੈ, ਜਿਥੇ ਪਾਰਕਿੰਗ ਠੇਕੇਦਾਰ ਈ-ਟਿਕਟ ਦੀ ਜਗ੍ਹਾ ਸਫੇਦ ਕਾਗਜ਼ ’ਤੇ ਰਸੀਦ ਦੇ ਰਿਹਾ ਹੈ।
ਜ਼ਿਕਰਯੋਗ ਹੋਵੇਗਾ ਕਿ ਨਗਰ ਨਿਗਮ ਵੱਲੋਂ ਪਾਰਕਿੰਗ ਸਾਈਟਾਂ ਨੂੰ ਠੇਕੇ ’ਤੇ ਦੇਣ ਲਈ ਜਾਰੀ ਕੀਤੇ ਗਏ ਟੈਂਡਰ ’ਚ ਜੋ ਸ਼ਰਤਾਂ ਲਗਾਈਆਂ ਹਨ, ਉਸ ਦੇ ਮੁਤਾਬਕ ਫੀਸ ਦੀ ਵਸੂਲੀ ਬਦਲੇ ਈ-ਟਿਕਟ ਜਾਰੀ ਕਰਨਾ ਲਾਜ਼ਮੀ ਹੈ ਪਰ ਫਿਰੋਜ਼ ਗਾਂਧੀ ਮਾਰਕੀਟ ਪਾਰਕਿੰਗ ਸਾਈਟ ਦੇ ਠੇਕੇਦਾਰ ਨੂੰ ਨਗਰ ਨਿਗਮ ਦੀਆਂ ਸ਼ਰਤਾਂ ਦੀ ਕੋਈ ਪ੍ਰਵਾਹ ਨਹੀਂ ਹੈ।
ਇਹ ਵੀ ਪੜ੍ਹੋ- ਇਸ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, 12ਵੀਂ ਤੱਕ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ
ਉਸ ਵੱਲੋਂ ਮੈਨੂਅਲ ਰਸੀਦਾਂ ਵੀ ਪ੍ਰਿੰਟ ਕਰਵਾਉਣ ਦੀ ਬਜਾਏ ਸਫੇਦ ਕਾਗਜ਼ ’ਤੇ ਰਸੀਦ ਬਣਾ ਕੇ ਦਿੱਤੀ ਜਾ ਰਹੀ ਹੈ। ਇਸ ਨਾਲ ਗੱਡੀ ਚੋਰੀ ਹੋਣ ਜਾਂ ਰਸੀਦ ਗੁੰਮ ਹੋਣ ’ਤੇ ਮਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਨਗਰ ਨਿਗਮ ਦੇ ਅਫਸਰਾਂ ਦੀ ਮਿਲੀਭੁਗਤ ਕਾਰਨ ਚੁੱਪ ਧਾਰੀ ਹੋਈ ਹੈ।
ਕਮਿਸ਼ਨਰ ਦੇ ਨਾਲ ਵੀ ਹੋ ਚੁੱਕੀ ਹੈ ਓਵਰ ਚਾਰਜਿੰਗ
ਫਿਰੋਜ਼ ਗਾਂਧੀ ਮਾਰਕੀਟ ’ਚ ਈ-ਟਿਕਟ ਦੀ ਜਗ੍ਹਾ ਸਫੇਦ ਕਾਗਜ਼ ’ਤੇ ਰਸੀਦ ਦੇਣ ਦੀ ਆੜ ’ਚ ਪਾਰਕਿੰਗ ਠੇਕੇਦਾਰ ਓਵਰ ਚਾਰਜਿੰਗ ਵੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਨਾਲ ਵੀ ਸਰਾਭਾ ਨਗਰ ਮਾਰਕੀਟ ’ਚ ਓਵਰ ਚਾਰਜਿੰਗ ਹੋ ਚੁੱਕੀ ਹੈ।
ਇਹ ਵੀ ਪੜ੍ਹੋ- ਪਿੰਡ 'ਚ ਵੜਿਆ ਚੀਤਾ, ਘਰ 'ਚ ਖੇਡ ਰਹੀ 9 ਸਾਲਾ ਬੱਚੀ 'ਤੇ ਕਰ 'ਤਾ ਹਮਲਾ, ਦਿੱਤੀ ਦਰਦਨਾਕ ਮੌਤ
ਹੁਣ ਫਿਰੋਜ਼ ਗਾਂਧੀ ਮਾਰਕੀਟ ’ਚ ਪਾਰਕਿੰਗ ਠੇਕੇਦਾਰ ਵੱਲੋਂ ਈ-ਟਿਕਟ ਦੀ ਜਗ੍ਹਾ ਸਫੇਦ ਕਾਗਜ਼ ’ਤੇ ਰਸੀਦ ਦੇਣ ਦੀ ਸ਼ਿਕਾਇਤ ਵੀ ਕਮਿਸ਼ਨਰ ਕੋਲ ਪੁੱਜੀ ਹੈ, ਜਿਸ ਨੂੰ ਲੈ ਕੇ ਉਨ੍ਹਾਂ ਨੇ ਐਡੀਸ਼ਨਲ ਕਮਿਸ਼ਨਰ ਨੂੰ ਮਾਮਲੇ ਦੀ ਜਾਂਚ ਕਰ ਕੇ ਕਾਰਵਾਈ ਕਰਨ ਲਈ ਬੋਲਿਆ ਹੈ।
ਪਾਰਕਿੰਗ ਦਾ ਕੰਮ ਹੈੱਡ ਕੁਆਰਟਰ ਦੇ ਸੁਪਰਡੈਂਟ ਹਰਵਿੰਦਰ ਡੱਲਾ ਵੱਲੋਂ ਦੇਖਿਆ ਜਾ ਰਿਹਾ ਹੈ। ਫਿਰ ਵੀ ਫਿਰੋਜ਼ ਗਾਂਧੀ ਮਾਰਕੀਟ ’ਚ ਪਾਰਕਿੰਗ ਠੇਕੇਦਾਰ ਵੱਲੋਂ ਈ-ਟਿਕਟ ਦੀ ਜਗ੍ਹਾ ਸਫੇਦ ਕਾਗਜ਼ ’ਤੇ ਰਸੀਦ ਦੇਣ ਦੇ ਮਾਮਲੇ ’ਚ ਜ਼ੋਨ-ਡੀ ਦੀ ਤਹਿਬਾਜ਼ਾਰੀ ਬ੍ਰਾਂਚ ਦੇ ਇੰਸਪੈਕਟਰ ਕੁਲਦੀਪ ਸਿੰਘ ਨੂੰ ਭੇਜ ਕੇ ਚੈਕਿੰਗ ਕਰਵਾਈ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e