ਚੰਡੀਗੜ੍ਹ : ਫਿਲਮਾਂ ਦੀ ਤਰ੍ਹਾਂ ਹੁਣ ਕਾਰਾਂ ਦੀ ਪਾਰਕਿੰਗ ਲਈ ਵੀ ਹੋਵੇਗੀ ''ਐਡਵਾਂਸ ਬੁਕਿੰਗ''
Wednesday, Dec 06, 2017 - 04:30 PM (IST)

ਚੰਡੀਗੜ੍ਹ : ਹੁਣ ਸ਼ਹਿਰਵਾਸੀਆਂ ਨੂੰ ਫਿਲਮਾਂ ਦੀ ਤਰ੍ਹਾਂ ਕਾਰਾਂ ਦੀ ਪਾਰਕਿੰਗ ਵੀ ਐਡਵਾਂਸ 'ਚ ਬੁੱਕ ਕਰਾਉਣ ਦੀ ਸਹੂਲਤ ਮਿਲ ਗਈ ਹੈ। ਇਸ ਲਈ ਸ਼ਹਿਰ ਵਾਸੀ ਘਰ ਬੈਠੇ ਪਾਰਕਿੰਗ ਸਪੇਸ ਨੂੰ ਬੁੱਕ ਕਰ ਸਕਦੇ ਹਨ। ਇਸ ਕਾਰਨ ਉਸ ਥਾਂ 'ਤੇ ਪਹੁੰਚਕੇ ਪਾਰਕਿੰਗ ਸਪੇਸ ਦੀ ਚਿੰਤਾ ਨਹੀਂ ਹੋਵੇਗੀ। ਇਸ ਨੂੰ ਧਿਆਨ 'ਚ ਰੱਖਦੇ ਹੋਏ ਮੰਗਲਵਾਰ ਸ਼ਾਮ ਗਵਰਨਰ ਹਾਊਸ 'ਚ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ 'ਆਰੀਆ ਸਮਾਰਟ ਪਾਰਕਿੰਗ' ਨਾਂ ਨਾਲ ਬਣੇ ਐਪ ਨੂੰ ਲਾਂਚ ਕਰ ਦਿੱਤਾ। ਹੁਣ ਲੋਕ ਪਲੇ ਸਟੋਰ 'ਚ ਜਾ ਕੇ ਇਸ ਐਪ ਨੂੰ ਡਾਊਨਲੋਡ ਕਰਕੇ ਇਸ ਦਾ ਲਾਭ ਲੈ ਸਕਣਘੇ। ਹੁਣ ਸ਼ਹਿਰ ਦੀਆਂ ਸਾਰੀਆਂ 25 ਪੇਡ ਪਾਰਕਿੰਗ 'ਚ ਇਸ ਐਪ ਦੀ ਮਦਦ ਨਾਲ ਪਹਿਲਾਂ ਹੀ ਪਾਰਕਿੰਗ ਸਪੇਸ ਬੁੱਕ ਕਰਾਈ ਜਾ ਸਕਦੀ ਹੈ। ਪਾਰਕਿੰਗ ਸਪੇਸ ਬੁੱਕ ਕਰਾਉਣ ਤੋਂ ਬਾਅਦ ਪਾਰਕਿੰਗ ਤੋਂ ਬਾਹਰ ਜਾਂਦੇ ਸਮੇਂ ਸਿਰਫ ਫੀਸ ਦੇਣੀ ਪਵੇਗੀ, ਜਦੋਂ ਕਿ ਐਂਟਰੀ ਪੁਆਇੰਟ 'ਤੇ ਸਿਰਫ ਐਪ 'ਚ ਬੁੱਕ ਕਰਾਏ ਸਟੇਟਸ ਨੂੰ ਦਿਖਾਉਣਾ ਪਵੇਗਾ।