ਚੋਣ ਜਿੱਤ ਕੇ ਗਾਇਬ ਹੋ ਜਾਂਦੇ ਹਨ ਕੈਪਟਨ : ਬਾਦਲ

06/29/2016 6:32:33 PM

ਅੰਮ੍ਰਿਤਸਰ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ''ਤੇ ਸ਼ਬਦੀ ਹਮਲਾ ਕੀਤਾ ਹੈ। ਮੁੱਖ ਮੰਤਰੀ ਬਾਦਲ ਦਾ ਕਹਿਣਾ ਹੈ ਕਿ ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਿਰਫ ਚੋਣਾਂ ਆਉਣ ''ਤੇ ਹੀ ਨਜ਼ਰ ਆਉਂਦੇ ਹਨ ਅਤੇ ਚੋਣ ਜਿੱਤਣ ਤੋਂ ਬਾਅਦ ਉਹ ਹਲਕੇ ''ਚੋਂ ਗਾਇਬ ਹੋ ਜਾਂਦੇ ਹਨ। ਬਾਦਲ ਰਾਜਾਸਾਂਸੀ ਵਿਖੇ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ੁਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਜਨਤਾ ਦੀ ਸੇਵਾ ਲਈ ਹੀ ਅਕਾਲੀ ਦਲ ਵਲੋਂ ਸੰਗਤ ਦਰਸ਼ਨ ਕੀਤੇ ਜਾਂਦੇ ਹਨ।


Gurminder Singh

Content Editor

Related News