ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਭਾਜਪਾ ਆਗੂ ਦੀ ਮੌਤ ''ਤੇ ਦੁੱਖ ਪ੍ਰਗਟਾਵਾ ਕਰਨ ਮੁਕਤਸਰ ਪਹੁੰਚੇ

Friday, Aug 11, 2017 - 01:01 PM (IST)

ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਭਾਜਪਾ ਆਗੂ ਦੀ ਮੌਤ ''ਤੇ ਦੁੱਖ ਪ੍ਰਗਟਾਵਾ ਕਰਨ ਮੁਕਤਸਰ ਪਹੁੰਚੇ


ਸ੍ਰੀ ਮੁਕਤਸਰ ਸਾਹਿਬ—ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀਰਵਾਰ ਸ੍ਰੀ ਮੁਕਤਸਰ ਸਾਹਿਬ 'ਚ ਭਾਜਪਾ ਆਗੂ ਦੀ ਮੌਤ 'ਤੇ ਦੁੱਖ ਪ੍ਰਗਟਾਵਾ ਕਰਨ ਆਏ ਹਨ। ਬੀਤੇ ਦਿਨੀ ਭਾਜਪਾ ਸੂਬਾ ਆਗੂ ਸੁਭਾਸ਼ ਭਟੇਜਾ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮੌਤ ਦੇ ਦੁੱਖ ਦਾ ਪ੍ਰਗਟਾਵਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਸ੍ਰੀ ਮੁਕਤਸਰ ਸਾਹਿਬ ਨਗਰ ਕੌਸ਼ਲ ਦੀ ਪ੍ਰਧਾਨਗੀ ਸਬੰਧੀ ਚੱਲ ਰਹੀ ਕਸ਼ਮਕਸ਼ 'ਚ ਕਾਂਗਰਸ ਵੱਲੋਂ ਹੋ ਰਹੀ ਧੱਕੇਸ਼ਾਹੀ ਦੇ ਦੋਸ਼ ਲਗਾਏ। ਪੱਤਰਕਾਰਾਂ ਨਾਲ ਇਕ ਮਹਿਲਾ ਕੌਂਸਲਰ ਸਰਬਜੀਤ ਕੌਰ ਮਤਾ ਅਤੇ ਇਕ ਕੌਂਸਲਰ ਰਾਮ ਸਿੰਘ ਪੰਪੀ ਨੂੰ ਪੇਸ਼ ਕਰਦਿਆਂ ਸਾਬਕਾ ਮੁਖ ਮੰਤਰੀ ਨੇ ਕਿਹਾ ਕਿ ਨਗਰ ਕੌਂਸਲ ਦੇ ਅਕਾਲੀ ਦਲ ਦੇ ਪ੍ਰਧਾਨ ਹਰਪਾਲ ਸਿੰਘ ਬੇਦੀ ਨਾਲ ਚੰਡੀਗੜ੍ਹ ਤੋਂ ਵਾਪਿਸ ਮੁਕਤਸਰ ਆਉਦਿਆਂ ਕਾਂਗਰਸੀ ਆਗੂਆਂ ਦੀ ਸ਼ੈਅ ਨਾਲ ਕੋਟਕਪੁਰਾ 'ਚ ਧੱਕੇਸ਼ਾਹੀ ਕੀਤੀ ਗਈ। ਅਕਾਲੀ ਕੌਂਸਲਰਾਂ ਦੀ ਗੱਡੀ ਰੋਕ ਕੇ ਇਨ੍ਹਾਂ ਨੂੰ ਥਾਣੇ ਬਿਠਾ ਕੇ ਕਾਂਗਰਸ ਦੇ ਹੱਕ 'ਚ ਵੋਟ ਪਾਉਣ ਦਾ ਦਬਾਅ ਪਾ ਕੇ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ। ਇਸਦੇ  ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਹਰ ਪਾਸੇ ਤੋਂ ਫੇਲ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕਈ ਤਰ੍ਹਾਂ ਦੇ ਵਾਅਦੇ ਕਰਕੇ ਹੀ ਸੱਤਾ 'ਚ ਆਈ ਹੈ ਪਰ ਉਸ ਨੇ ਅੱਜ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ । ਇੱਥੇ ਤੱਕ ਕਿ ਕਿਸਾਨਾਂ ਦੇ ਕਰਜ਼ਿਆ ਨੂੰ ਵੀ ਮੁਆਫ ਨਹੀਂ ਕੀਤਾ।


Related News