ਬਾਦਲ ਦੀ ''ਸ਼ਾਹਕੋਟ'' ''ਤੇ ''ਅੱਖ'', ਲਾਉਣਗੇ ਪੱਕੇ ਡੇਰੇ!

Thursday, Apr 19, 2018 - 06:48 AM (IST)

ਬਾਦਲ ਦੀ ''ਸ਼ਾਹਕੋਟ'' ''ਤੇ ''ਅੱਖ'', ਲਾਉਣਗੇ ਪੱਕੇ ਡੇਰੇ!

ਲੁਧਿਆਣਾ(ਮੁੱਲਾਂਪੁਰੀ)-ਪੰਜਾਬ ਦੇ ਸਭ ਤੋਂ ਵੱਡੀ ਉਮਰ ਦੇ ਬਜ਼ੁਰਗ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਬੀਤੇ ਦਿਨ ਚੰਡੀਗੜ੍ਹ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਿੰਗਾਂ ਦੇ ਆਗੂਆਂ ਨਾਲ ਮੀਟਿੰਗ ਕਰ ਕੇ ਸ਼ਾਹਕੋਟ ਉਪ ਚੋਣ ਲਈ ਸ਼ਾਹਕੋਟ ਵਿਧਾਨ ਸਭਾ ਹਲਕੇ ਨੂੰ 42 ਜ਼ੋਨਾਂ 'ਚ ਵੰਡਿਆ ਹੈ। ਇਸ ਮੀਟਿੰਗ ਵਿਚ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੈਰ-ਹਾਜ਼ਰ ਸਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਚੋਟੀ ਦੇ ਆਗੂਆਂ ਨਾਲ ਵੱਡੀ ਮੀਟਿੰਗ ਕਰ ਕੇ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼ ਸਮਝਾ ਕੇ ਸ਼ਾਹਕੋਟ ਹਲਕੇ ਲਈ ਰਵਾਨਾ ਕਰ ਦੇਣਾ ਇਸ ਗੱਲ ਦਾ ਸੰਕੇਤ ਹੈ ਕਿ ਸ. ਬਾਦਲ ਹੁਣ ਚੋਣਾਂ ਤੱਕ ਸ਼ਾਹਕੋਟ ਇਲਾਕੇ ਦੇ ਕਿਸੇ ਕਿਲੇ ਰੂਪੀ ਕੋਠੀ 'ਚ ਪੱਕੇ ਡੇਰੇ ਲਾ ਕੇ ਉਥੇ ਬੈਠ ਕੇ ਚੋਣ ਮੁਹਿੰਮ 'ਤੇ ਬਾਜ਼ ਅੱਖ ਰੱਖਣਗੇ ਅਤੇ ਦਿਸ਼ਾ-ਨਿਰਦੇਸ਼ ਜਾਰੀ ਕਰਨਗੇ।  ਅਕਾਲੀ ਦਲ ਇਸ ਹਲਕੇ ਨੂੰ ਪੰਥਕ ਹਲਕਾ ਮੰਨ ਕੇ ਅਤੇ ਕੈਪਟਨ ਸਰਕਾਰ ਦੀਆਂ ਇਕ ਸਾਲ ਦੀਆਂ ਲੋਕ ਮਾਰੂ ਨੀਤੀਆਂ ਨੂੰ ਲੋਕਾਂ 'ਚ ਜ਼ਾਹਿਰ ਕਰ ਕੇ ਮੁੜ ਕਾਬਜ਼ ਹੋਣ ਲਈ ਨਾਇਬ ਸਿੰਘ ਕੋਹਾੜ ਨੂੰ ਮੈਦਾਨ 'ਚ ਉਤਾਰ ਚੁੱਕੀ ਹੈ, ਜਦੋਂਕਿ ਕਾਂਗਰਸ ਪਾਰਟੀ ਅਜੇ ਤੱਕ ਕਿਸੇ ਨੂੰ ਉਮੀਦਵਾਰ ਦਾ ਥਾਪੜਾ ਨਹੀਂ ਦੇ ਸਕੀ ਪਰ ਟਿਕਟ ਹਾਸਲ ਕਰਨ ਲਈ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਕੇਵਲ ਢਿੱਲੋਂ, ਹਰਦੇਵ ਲਾਡੀ ਲੱਗੇ ਹੋਏ ਹਨ, ਜਦੋਂ ਕਿ ਲਾਲ ਸਿੰਘ ਦਾ ਪਹਿਲਾਂ ਨਾਂ ਆਇਆ ਸੀ ਪਰ ਉਨ੍ਹਾਂ ਕੋਲ ਮੰਡੀ ਬੋਰਡ ਦੀ ਚੇਅਰਮੈਨੀ ਹੋਣ ਕਾਰਨ ਇਹ ਟਿਕਟ ਤਿੰਨ ਚਾਰ ਜਣਿਆਂ 'ਚ ਘਿਰੀ ਹੋਈ ਹੈ।


Related News