ਜਦੋਂ ਮਰਹੂਮ ਐੱਮ. ਪੀ. ਜ਼ੋਰਾ ਸਿੰਘ ਮਾਨ ਨੂੰ ਯਾਦ ਕਰਕੇ ਭਾਵੁਕ ਹੋਏ ਬਾਦਲ...

01/25/2017 1:17:28 PM

ਗੁਰੂਹਰਸਹਾਏ : ਮੰਗਲਵਾਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗੁਰੂਹਰਸਹਾਏ ਵਿਖੇ ਮਰਹੂਮ ਸੰਸਦ ਮੈਂਬਰ ਜ਼ੋਰਾ ਸਿੰਘ ਮਾਨ ਦੇ ਪੁੱਤਰ ਤੇ ਅਕਾਲੀ ਉਮੀਦਵਾਰ ਵਰਦੇਵ ਮਾਨ ਦੇ ਹੱਕ ''ਚ ਚੋਣ ਪ੍ਰਚਾਰ ਕਰਨ ਲਈ ਪੁੱਜੇ। ਇਸ ਦੌਰਾਨ ਉਨ੍ਹਾਂ ਹਲਕੇ ਦੇ ਲੋਕਾਂ ਨੂੰ ਆਪਣੀ ਅਤੇ ਜ਼ੋਰਾ ਸਿੰਘ ਮਾਨ ਦੀ ਪੁਰਾਣੀ ਦੋਸਤੀ ਦੀਆਂ ਗੱਲਾਂ ਸੁਣਾਈਆਂ। ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਪੰਜਾਬ ਦੇ ਨਾਜ਼ੁਕ ਹਾਲਾਤ ''ਚ ਜਦੋਂ ਕੋਈ ਨਾਲ ਨਹੀਂ ਖੜ੍ਹਦਾ ਸੀ ਤਾਂ ਉਨ੍ਹਾਂ ਸਮਿਆਂ ''ਚ ਜ਼ੋਰਾ ਸਿੰਘ ਮਾਨ ਮੇਰਾ ਸਾਇਆ ਬਣ ਕੇ ਰਹੇ। ਉਨ੍ਹਾਂ ਦੱਸਿਆ ਕਿ ਜ਼ੋਰਾ ਸਿੰਘ ਹਮੇਸ਼ਾ ਉਨ੍ਹਾਂ ਦੇ ਸੱਜੇ ਪਾਸੇ ਬੈਠਦੇ ਸਨ ਅਤੇ ਉਨ੍ਹਾਂ ''ਤੇ ਹੋਣ ਵਾਲਾ ਕੋਈ ਵੀ ਹਮਲਾ ਪਹਿਲਾਂ ਜ਼ੋਰਾ ਸਿੰਘ ''ਤੇ ਹੋ ਕੇ ਉਨ੍ਹਾਂ ਤੱਕ ਆਉਂਦਾ ਸੀ। ਮੁੱਖ ਮੰਤਰੀ ਬਾਦਲ ਨੇ ਭਾਵੁਕ ਹੁੰਦਿਆਂ ਰੈਲੀ ''ਚ ਇਕੱਠੇ ਹੋਏ ਲੋਕਾਂ ਤੋਂ ਜ਼ੋਰਾ ਸਿੰਘ ਮਾਨ ਅਮਰ ਰਹੇ ਦੇ ਨਾਅਰੇ ਲਗਵਾਏ ਅਤੇ ਉਨ੍ਹਾਂ ਦੇ ਬੇਟੇ ਵਰਦੇਵ ਸਿੰਘ ਮਾਨ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਲੰਬੀ ਬੀਮਾਰੀ ਕਾਰਨ ਜ਼ੋਰਾ ਸਿੰਘ ਮਾਨ ਦਾ ਦਿਹਾਂਤ ਹੋ ਗਿਆ ਸੀ। ਜ਼ੋਰਾ ਸਿੰਘ ਮਾਨ ਫਿਰੋਜ਼ਪੁਰ ਤੋਂ ਲਗਾਤਾਰ ਤਿੰਨ ਵਾਲ ਸੰਸਦ ਮੈਂਬਰ ਰਹੇ ਸਨ ਅਤੇ ਮੁੱਖ ਮੰਤਰੀ ਬਾਦਲ ਦੇ ਅਤਿ ਨਜ਼ਦੀਕੀਆਂ ''ਚੋਂ ਇਕ ਮੰਨੇ ਜਾਂਦੇ ਸਨ।

Babita Marhas

News Editor

Related News