ਫੂਲਕਾ ਤੋਂ ਪਹਿਲਾਂ ਬਾਦਲ ਵੀ ਛੱਡ ਚੁੱਕੇ ਨੇ ''ਦਾਖਾ'' ਦੇ ਲੋਕਾਂ ਦਾ ਸਾਥ
Thursday, Oct 10, 2019 - 08:48 AM (IST)
ਲੁਧਿਆਣਾ (ਹਿਤੇਸ਼) : ਹਲਕਾ ਦਾਖਾ 'ਚ ਹੋ ਰਹੀ ਜ਼ਿਮਨੀ ਚੋਣ ਦੌਰਾਨ ਭਾਵੇਂ ਹੀ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਇਹ ਮੁੱਦਾ ਬਣਾਇਆ ਜਾ ਰਿਹਾ ਹੈ ਕਿ ਐੱਚ. ਐੱਸ. ਫੂਲਕਾ ਵਲੋਂ ਆਪਣਾ ਕਾਰਜਕਾਲ ਪੂਰਾ ਕੀਤੇ ਬਿਨਾਂ ਹੀ ਅਸਤੀਫਾ ਦੇ ਦਿੱਤਾ ਗਿਆ ਹੈ, ਪਰ ਇਸ ਤੋਂ ਪਹਿਲਾਂ 1997 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਇਕ ਵਾਰ ਚੋਣਾਂ ਜਿੱਤਣ ਦੇ ਬਾਵਜੂਦ ਹਲਕਾ ਦਾਖਾ ਦੇ ਲੋਕਾਂ ਦਾ ਸਾਥ ਛੱਡ ਚੁੱਕੇ ਹਨ।
1997 'ਚ ਲੰਬੀ ਨਾਲ 2 ਸੀਟਾਂ 'ਤੇ ਚੋਣਾਂ ਲੜ ਕੇ ਜਿੱਤਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਕਿਲਾ ਰਾਏਪੁਰ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਦੀ ਥਾਂ ਜਗਦੀਸ਼ ਸਿੰਘ ਗਰਚਾ ਨੂੰ ਉਮੀਦਵਾਰ ਬਣਾ ਕੇ ਅਕਾਲੀ ਦਲ ਵਲੋਂ ਇਸ ਸੀਟ 'ਤੇ ਫਿਰ ਤੋਂ ਕਬਜ਼ਾ ਜਮਾ ਲਿਆ ਗਿਆ ਸੀ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਹੱਦਬੰਦੀ 'ਚ ਕਿਲਾ ਰਾਏਪੁਰ ਸੀਟ ਨੂੰ ਖਤਮ ਕਰਕੇ ਗਿੱਲ ਰਾਏਕੋਟ ਅਤੇ ਦਾਖਾ 'ਚ ਸ਼ਾਮਲ ਕਰ ਦਿੱਤਾ ਗਿਆ ਹੈ।
Related News
ਮੋਹਾਲੀ ਤੋਂ ਚੰਡੀਗੜ੍ਹ ਜਾਣ ਵਾਲੇ ਸਾਵਧਾਨ! ਨਵੀਂ ਟ੍ਰੈਫਿਕ ਐਡਵਾਈਜ਼ਰੀ ਜਾਰੀ, ਇਨ੍ਹਾਂ ਰਾਹਾਂ 'ਤੇ ਜਾਣ ਤੋਂ ਪਹਿਲਾਂ...
ਟੀਚਰਜ਼ ਡੇਅ ਤੋਂ ਪਹਿਲਾਂ ਖ਼ੁਸ਼ਖ਼ਬਰੀ, ਪੰਜਾਬ ਦੇ ਇਨ੍ਹਾਂ ਅਧਿਆਪਕਾਂ ਨੂੰ ਮਿਲੇਗਾ ਵੱਡਾ ਸਨਮਾਨ, ਪੜ੍ਹੋ ਨਾਵਾਂ ਦੀ LIST
