ਆਰਾਮ ਫੁਰਮਾ ਰਹੇ ''ਵੱਡੇ ਬਾਦਲ'' ਨੇ ਫਿਰ ਮੋਰਚਾ ਸਾਂਭਿਆ

Monday, Apr 08, 2019 - 10:20 AM (IST)

ਆਰਾਮ ਫੁਰਮਾ ਰਹੇ ''ਵੱਡੇ ਬਾਦਲ'' ਨੇ ਫਿਰ ਮੋਰਚਾ ਸਾਂਭਿਆ

ਬਠਿੰਡਾ : ਪਿਛਲੇ ਮਹੀਨੇ ਤੋਂ ਆਰਾਮ ਫੁਰਮਾ ਰਹੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੋਣਾਂ ਦੌਰਾਨ ਬਠਿੰਡਾ 'ਚ ਇਕ ਵਾਰ ਫਿਰ ਸਰਗਰਮ ਹੋ ਗਏ ਹਨ ਅਤੇ ਉਨ੍ਹਾਂ ਨੇ ਇੱਥੋਂ ਮੋਰਚਾ ਸਾਂਭ ਲਿਆ ਹੈ। ਅਸਲ 'ਚ ਬਠਿੰਡਾ ਸੀਟ ਬਾਦਲਾਂ ਦੀ ਇੱਜ਼ਤ ਦਾ ਸਵਾਲ ਬਣੀ ਹੋਈ ਹੈ। ਇੱਥੋਂ ਹਰਸਿਮਰਤ ਕੌਰ ਬਾਦਲ ਦੇ ਚੋਣ ਲੜਨ ਬਾਰੇ ਚਰਚਾ ਹੋ ਰਹੀ ਹੈ ਪਰ ਇਸ ਦਾ ਅਜੇ ਤੱਕ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਇਸ ਲਈ ਬਾਦਲ ਨੇ ਬਠਿੰਡਾ ਤੋਂ ਕਮਾਨ ਸੰਭਾਲ ਲਈ ਹੈ। ਵੱਡੇ ਬਾਦਲ ਰੈਲੀ ਕਰਨ ਦੀ ਥਾਂ ਹੁਣ ਇਕੱਲੇ-ਇਕੱਲੇ ਬੰਦੇ ਨੂੰ ਮਿਲ ਰਹੇ ਹਨ। ਹਾਲਾਂਕਿ ਚੋਣ ਲੜਨ ਬਾਰੇ ਬੋਲਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਚੋਣ ਲੜਨ ਲਈ ਤਿਆਰ ਨਹੀਂ ਹਨ ਕਿਉਂਕਿ ਉਨ੍ਹਾਂ ਨੇ ਬਹੁਤ ਸਾਰੀਆਂ ਚੋਣਾਂ ਲੜੀਆਂ ਹਨ ਪਰ ਹੁਣ ਉਹ ਸਿਰਫ ਪਾਰਟੀ ਲਈ ਕੰਮ ਕਰਨਗੇ।


author

Babita

Content Editor

Related News