ਰਾਜੀਵ ਗਾਂਧੀ ਨੇ ਕਰਵਾਇਆ 1984 ਸਿੱਖ ਕਤਲੇਆਮ: ਬਾਦਲ

Saturday, Dec 22, 2018 - 06:39 PM (IST)

ਰਾਜੀਵ ਗਾਂਧੀ ਨੇ ਕਰਵਾਇਆ 1984 ਸਿੱਖ ਕਤਲੇਆਮ: ਬਾਦਲ

ਸ਼੍ਰੀ ਆਨੰਦਪੁਰ ਸਾਹਿਬ— ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਸ਼੍ਰੀ ਦਸ਼ਮੇਸ਼ ਅਕਾਦਮੀ ਸ਼੍ਰੀ ਆਨੰਦਪੁਰ ਸਾਹਿਬ 'ਚ ਸਲਾਨਾ ਸਮਾਗਮ 'ਚ ਸ਼ਿਰਕਤ ਕਰਨ ਪਹੁੰਚੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੇਸਗੜ੍ਹ ਸਾਹਿਬ 'ਚ ਮੱਥਾ ਟੇਕਿਆ ਅਤੇ ਅਰਦਾਸ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ 1984 ਸਿੱਖ ਕਤਲੇਆਮ ਲਈ ਸਿੱਧਾ ਤੌਰ 'ਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਜ਼ਿੰਮੇਵਾਰ ਠਹਿਰਾਇਆ।

ਦਿੱਲੀ ਸਰਕਾਰ ਵੱਲੋਂ 1984 ਸਿੱਖ ਕਤਲੇਆਮ ਲਈ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੇ ਸਵਾਲ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਜਿਹਾ ਕੋਈ ਵਿਅਕਤੀ ਜਾਂ ਬੱਚਾ ਨਹੀਂ ਹੋਵੇਗਾ, ਜਿਸ ਨੂੰ ਇਹ ਪਤਾ ਨਹੀਂ ਹੋਵੇਗਾ ਕਿ 1984 ਕਤਲੇਆਮ  ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਹਿਣ 'ਤੇ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਇਸ ਨੂੰ ਦੰਗਿਆਂ ਦੇ ਨਾਂ ਦਿੱਤਾ ਜਾਂਦਾ ਰਿਹਾ ਹੈ, ਇਹ ਕੋਈ ਦੰਗੇ ਨਹੀਂ, ਇਹ ਤਾਂ ਕਤਲੇਆਮ ਸੀ। ਦੁਨੀਆ 'ਚ ਇਸ ਤੋਂ ਵੱਡਾ ਕਤਲੇਆਮ ਨਹੀਂ ਹੋਇਆ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਕਤਲੇਆਮ 'ਚ ਸਿਰਫ ਅਜੇ ਇਕ ਨੂੰ ਹੀ ਸਜ਼ਾ ਹੋਈ ਹੈ, ਇਸ 'ਚ ਵੀ ਇੰਨੀ ਦੇਰੀ ਇਸ ਲਈ ਹੋਈ ਕਿਉਂਕਿ ਇਸ ਦੇ ਪਿੱਛੇ ਕਾਂਗਰਸ ਸਰਕਾਰ ਦਾ ਹੱਥ ਸੀ। ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। 

PunjabKesari

ਗੁਰਦਾਸਪੁਰ 'ਚ ਹੋਣ ਵਾਲੀ ਰੈਲੀ ਸਬੰਧੀ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਪ੍ਰਧਾਨ ਮੰਤਰੀ ਹੋਣਗੇ। ਉਨ੍ਹਾਂ ਨੇ ਕਿਹਾ ਕਿ ਭਾਵੇਂ ਮੋਦੀ ਤਿੰਨ ਰਾਜਾਂ 'ਚ ਹਾਰੇ ਵੀ ਹਨ ਪਰ ਇਹ ਕੋਈ ਬਹੁਤ ਵੱਡੀ ਹਾਰ ਨਹੀਂ ਹੈ। 

ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਕਿਹਾ ਕਿ ਇਸ ਦੇ ਖੁੱਲ੍ਹਣ 'ਤੇ ਸਾਰੇ ਸਿੱਖਾਂ ਦੀ ਅਰਦਾਸ ਹੈ ਅਤੇ ਮੈਂ ਪਾਕਿਸਤਾਨ ਅਤੇ ਭਾਰਤ ਸਰਕਾਰ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਨੇ ਕੈਪਟਨ 'ਤੇ ਵਾਰ ਕਰਦੇ ਹੋਏ ਕਿਹਾ ਕਿ ਕਰਤਾਰਪੁਰ ਕੋਰੀਡੋਰ ਦੇ ਮਾਮਲੇ 'ਤੇ ਕਿਸੇ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ। ਵਧੀਆ ਕੰਮ ਜੋ ਵੀ ਕੋਈ ਕਰਦਾ ਹਾਂ, ਉਸ ਦਾ ਧੰਨਵਾਦ ਕਰਨਾ ਚਾਹੀਦਾ ਹੈ ਜੇਕਰ ਕੋਈ ਬੁਰਾ ਕੰਮ ਕਰਦਾ ਹਾਂ ਤਾਂ ਉਸ ਦੀ ਨਿੰਦਾ ਕਰਨੀ ਚਾਹੀਦੀ ਹੈ। 

ਪੰਚਾਇਤੀ ਚੋਣਾਂ 'ਤੇ ਬੋਲਦੇ ਹੋਏ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਸਰਕਾਰ ਧੱਕੇਸ਼ਾਹੀ ਵਾਲੀ ਸਰਕਾਰ ਹੈ। ਇਸ ਤੋਂ ਵਧੀਆ ਹੈ ਕਿ ਅਜਿਹੇ ਇਲੈਕਸ਼ਨ ਕਰਵਾਉਣ ਦੀ ਬਜਾਏ ਸਰਕਾਰ ਨਾਮੀਨੇਸ਼ਨ ਹੀ ਕਰ ਦੇਵੇ ਕਰੇ। ਲੋਕਾਂ ਦਾ ਪਿੰਡ 'ਚ ਝਗੜਾ ਵਧ ਜਾਂਦਾ ਹੈ। ਇਹ ਕੋਈ ਇਲੈਕਸ਼ਨ ਨਹੀਂ ਹੈ, ਇਹ ਸਿਰਫ ਨਾਮੀਨੇਸ਼ਨ ਹੀ ਹੈ। ਲੋਕਸਭਾ ਚੋਣਾਂ ਲਈ ਐਲਾਨੇ ਜਾਣ ਵਾਲੇ ਉਮੀਦਵਾਰਾਂ ਦੇ ਮੁੱਦੇ 'ਤੇ ਬੋਲਦੇ ਬਾਦਲ ਨੇ ਕਿਹਾ ਕਿ ਜਦੋਂ ਚੋਣਾਂ ਬਾਰੇ ਪਤਾ ਲੱਗਾ ਜਾਵੇਗਾ ਤਾਂ ਫਿਰ ਹੀ ਕੁਝ ਕਿਹਾ ਜਾ ਸਕੇਗਾ।


author

shivani attri

Content Editor

Related News