ਆਖਿਰ ਢੀਂਡਸਿਆਂ ''ਤੇ ਬੋਲ ਹੀ ਪਏ ਪ੍ਰਕਾਸ਼ ਸਿੰਘ ਬਾਦਲ

02/02/2020 6:37:04 PM

ਸੰਗਰੂਰ (ਵੈੱਬ ਡੈਸਕ) : ਢੀਂਡਸਾ ਪਰਿਵਾਰ ਦੀ ਬਗਾਵਤ 'ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਆਖਿਰ ਆਪਣੀ ਚੁੱਪ ਤੋੜ ਦਿੱਤੀ ਹੈ। ਸੰਗਰੂਰ ਰੈਲੀ ਵਿਚ ਬੋਲਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮਾਂ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਣ ਵਾਲਾ ਟਕਸਾਲੀ ਨਹੀਂ ਹੋ ਸਕਦਾ। ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਸਿਰਫ ਸਿਆਸੀ ਹੀ ਨਹੀਂ ਸਗੋਂ ਪਰਿਵਾਰਕ ਸਾਂਝ ਵੀ ਸੀ। ਇਹੋ ਕਾਰਨ ਸੀ ਕਿ ਉਹ ਉਨ੍ਹਾਂ ਨਾਲ ਪਰਿਵਾਰਕ ਮਾਮਲਿਆਂ ਵਿਚ ਵੀ ਸਲਾਹ ਲੈਂਦੇ ਸਨ। ਬਾਦਲ ਨੇ ਆਖਿਆ ਕਿ ਜਿਨ੍ਹਾਂ ਲੋਕਾਂ ਨੂੰ ਪਾਰਟੀ ਨੇ ਇੰਨਾ ਵੱਡਾ ਮਾਣ ਸਤਿਕਾਰ ਦਿੱਤਾ, ਉਨ੍ਹਾਂ ਨੇ ਹੀ ਲੋੜ ਵੇਲੇ ਪਾਰਟੀ ਦੀ ਪਿੱਠ 'ਚ ਛਰਾ ਮਾਰ ਦਿੱਤਾ। 

PunjabKesari

ਬਾਦਲ ਨੇ ਕਿਹਾ ਕਿ ਲੀਡਰ ਦੀਆਂ ਤਿੰਨ ਮਾਵਾਂ ਹੁੰਦੀਆਂ ਹਨ ਇਕ ਮਾਂ ਜਨਮ ਦੇਣ ਵਾਲੀ, ਦੂਜੀ ਧਰਤੀ ਮਾਂ ਅਤੇ ਤੀਜੀ ਮਾਂ ਪਾਰਟੀ ਜੋ ਤੁਹਾਨੂੰ ਇੱਜ਼ਤ ਦਿੰਦੀ ਹੈ, ਜੇ ਮਾਂ ਪਾਰਟੀ ਨਾਲ ਕੋਈ ਧੋਖਾ ਕਰੇ ਤਾਂ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ। ਬਾਦਲ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ 'ਚ ਸਭ ਤੋਂ ਵੱਧ ਢੀਂਡਸਾ ਅਤੇ ਬ੍ਰਹਮਪੁਰਾ ਦਾ ਕੀਤਾ। ਉਨ੍ਹਾਂ ਕਿਹਾ ਕਿ ਸਿਆਸੀ ਮਾਮਲਿਆਂ ਦੇ ਨਾਲ ਪਰਿਵਾਰਿਕ ਫੈਸਲੇ ਵੀ ਢੀਂਡਸਾ ਸਾਹਿਬ ਦੀ ਰਾਇ ਨਾਲ ਕੀਤੇ ਪਰ ਪਾਰਟੀ ਨੂੰ ਜਦੋਂ ਲੋੜ ਸੀ, ਉਸ ਸਮੇਂ ਇਨ੍ਹਾਂ ਨੇ ਧੋਖਾ ਦੇ ਦਿੱਤਾ।

PunjabKesari

ਉਨ੍ਹਾਂ ਕਿਹਾ ਕਿ ਸੁਖਦੇਵ ਢੀਂਡਸਾ ਨੇ ਆਪਣੀ ਤਾਂ ਇੱਜ਼ਤ ਖਰਾਬ ਕੀਤੀ ਹੈ ਨਾਲ ਹੀ ਆਪਣੇ ਪੁੱਤਰ ਪਰਮਿੰਦਰ ਦੀ ਵੀ ਕਰ ਦਿੱਤੀ ਹੈ। ਬਾਦਲ ਨੇ ਕਿਹਾ ਕਿ ਢੀਂਡਸਾ ਦੀ ਮਰਜ਼ੀ ਤੋਂ ਬਿਨਾਂ ਸੰਗਰੂਰ ਵਿਚ ਪੱਤਾ ਵੀ ਨਹੀਂ ਸੀ ਹਿਲਦਾ ਅਤੇ ਉਹ ਵੀ ਢੀਂਡਸਾ ਦੀ ਰਾਏ ਨਾਲ ਹੀ ਚੱਲਦੇ ਸਨ ਪਰ ਜਿਹੜੇ ਬਿਗਾਨਿਆਂ ਤੋਂ ਆਪਣੇ ਸੀਸ 'ਤੇ ਤਾਜ ਰਖਾਉਣਾ ਚਾਹੁੰਦੇ ਹਨ, ਉਨ੍ਹਾਂ ਦੇ ਸੀਸਾਂ 'ਤੇ ਤਾਜ ਨਹੀਂ ਸੋਭਦੇ। ਇਸ ਦੌਰਾਨ ਬਾਦਲ ਨੇ ਕਾਂਗਰਸ 'ਤੇ ਖੂਬ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਕੈਪਟਨ ਝੂਠ ਬੋਲ ਕੇ ਸੱਤਾ ਵਿਚ ਤਾਂ ਆ ਗਏ ਪਰ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।


Gurminder Singh

Content Editor

Related News