ਕੇਜਰੀਵਾਲ ਵੱਲੋਂ ਔਰਤਾਂ ਨੂੰ ਇਕ ਹਜ਼ਾਰ ਰੁਪਏ ਮਹੀਨਾ ਦੇਣ ਦੇ ਐਲਾਨ ''ਤੇ ਪਰਗਟ ਸਿੰਘ ਨੇ ਸਾਧਿਆ ਨਿਸ਼ਾਨਾ

Thursday, Nov 25, 2021 - 06:31 PM (IST)

ਕੇਜਰੀਵਾਲ ਵੱਲੋਂ ਔਰਤਾਂ ਨੂੰ ਇਕ ਹਜ਼ਾਰ ਰੁਪਏ ਮਹੀਨਾ ਦੇਣ ਦੇ ਐਲਾਨ ''ਤੇ ਪਰਗਟ ਸਿੰਘ ਨੇ ਸਾਧਿਆ ਨਿਸ਼ਾਨਾ

ਚੰਡੀਗੜ੍ਹ– ਔਰਤਾਂ ਦੇ ਖਾਤਿਆਂ ਵਿਚ ਇਕ ਹਜ਼ਾਰ ਮਹੀਨਾ ਦੇਣ ਦਾ ਐਲਾਨ ਕਰਨ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਏ। ਕੇਜਰੀਵਾਲ ਵਾਲ ਵੱਲੋਂ ਕੀਤੇ ਗਏ ਇਸ ਐਲਾਨ 'ਤੇ ਪੰਜਾਬ ਦੇ ਸਿੱਖਿਆ ਪਰਗਟ ਸਿੰਘ ਨੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਤਾਂ ਕੇਜਰੀਵਾਲ ਦੀ ਸਰਰਾਰ ਦੋ ਵਾਰ ਆ ਚੁੱਕੀ ਹੈ। ਉਹ ਪੰਜਾਬ ਵਿਚ ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਗੱਲ ਕਰਦੇ ਹਨ ਪਰ ਉਹ ਪਹਿਲਾਂ ਅਜਿਹਾ ਦਿੱਲੀ ਵਿਚ ਕਿਉਂ ਨਹੀਂ ਕਰਦੇ। 

ਇਹ ਵੀ ਪੜ੍ਹੋ:  ਦਸੂਹਾ 'ਚ ਗਰਜੇ ਸੁਖਬੀਰ ਬਾਦਲ, ਕਿਹਾ- ਸਰਕਾਰ ਬਣਨ 'ਤੇ ਲਾਗੂ ਕਰਾਂਗੇ 13 ਨੁਕਾਤੀ ਏਜੰਡਾ

ਉਨ੍ਹਾਂ ਕਿਹਾ ਕਿ ਵੱਖ-ਵੱਖ ਸੂਬਿਆਂ ਵਿਚ ਉਨ੍ਹਾਂ ਦੀਆਂ ਵੱਖ-ਵੱਖ ਗੱਲਾਂ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਐਜੂਕੇਸ਼ਨ ਦਾ ਸਿਸਟਮ ਲਗਾਤਾਰ  ਸੁਧਰ ਰਿਹਾ ਹੈ ਅਤੇ ਪੰਜਾਬ ਫਿਰ ਤੋਂ ਨੰਬਰ ਇਕ 'ਤੇ ਆ ਰਿਹਾ ਹੈ। ਪਰਗਟ ਸਿੰਘ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਕੇਜਰੀਵਾਲ ਪੰਜਾਬ ਕਾਂਗਰਸ ਦੇ ਟੁੱਟਣ ਦੀ ਗੱਲ ਕਰਦੇ ਹਨ ਪਰ ਉਨ੍ਹਾਂ ਦੇ 4 ਵਿਧਾਇਕ ਸਾਡੇ ਕੋਲ ਆ ਚੁੱਕੇ ਹਨ।ਕੇਂਦਰ ਸਰਕਾਰ ਵੱਲੋਂ ਵਾਪਸ ਲਏ ਗਏ ਖੇਤੀ ਕਾਨੂੰਨਾਂ 'ਤੇ ਬੋਲਦੇ ਹੋਏ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਬਹੁਤ ਦੇਰ ਨਾਲ ਲਿਆ ਗਿਆ ਫ਼ੈਸਲਾ ਹੈ ਪਰ ਆਪਸੀ ਭਰੋਸਾ ਖ਼ਤਮ ਹੋਇਆ  ਹੈ ਅਤੇ ਸੂਬੇ ਸਮੇਤ ਪੂਰੇ ਦੇਸ਼ ਨੂੰ ਇਸ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ:  ਸੁਖਬੀਰ ਬਾਦਲ ਦਾ ਕੇਜਰੀਵਾਲ 'ਤੇ ਤੰਜ, ਕਿਹਾ-ਦਿੱਲੀ 'ਚ ਤਾਂ ਕਿਸੇ ਨੂੰ ਇਕ ਪੈਸਾ ਨਹੀਂ ਦਿੱਤਾ, ਪੰਜਾਬ 'ਚ ਕੀ ਦੇਣਗੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News