ਕੈਬਨਿਟ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਜਲੰਧਰ ਪੁੱਜੇ ਪਰਗਟ ਸਿੰਘ, ਸੁਰੱਖਿਆ ਦੇ ਸਖ਼ਤ ਪ੍ਰਬੰਧ

Friday, Oct 01, 2021 - 12:37 PM (IST)

ਕੈਬਨਿਟ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਜਲੰਧਰ ਪੁੱਜੇ ਪਰਗਟ ਸਿੰਘ, ਸੁਰੱਖਿਆ ਦੇ ਸਖ਼ਤ ਪ੍ਰਬੰਧ

ਜਲੰਧਰ (ਵੈੱਬ ਡੈਸਕ, ਰਾਹੁਲ, ਜਤਿੰਦਰ)— ਪੰਜਾਬ ਕਾਂਗਰਸ ਵਿਚ ਖੇਡ ਮੰਤਰੀ ਬਣਨ ਦੇ ਬਾਅਦ ਕੈਂਟ ਹਲਕੇ ਤੋਂ ਵਿਧਾਇਕ ਪਰਗਟ ਸਿੰਘ ਅੱਜ ਜਲੰਧਰ ਪਹੁੰਚੇ। ਇਸ ਦੌਰਾਨ ਸਰਕਿਟ ਹਾਊਸ ਵਿਖੇ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। ਉਨ੍ਹਾਂ ਦੇ ਜਲੰਧਰ ਦੌਰੇ ਦੌਰਾਨ ਸਰਕਿਟ ਹਾਊਸ ’ਚ ਅਧਿਆਪਕਾਂ ਵੱਲੋਂ ਘਿਰਾਓ ਕਰਨ ਦੀ ਸ਼ੰਕਾ ਦੇ ਮੱਦੇਨਜ਼ਰ ਪੁਲਸ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਸਰਕਿਟ ਹਾਊਸ ਵੱਲ ਜਾਣ ਵਾਲੀ ਸੜਕ ਨੂੰ ਬੈਰੀਕੇਡਸ ਲਗਾ ਕੇ ਬੰਦ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਕਾਂਗਰਸ ਛੱਡਣ ਦੇ ਐਲਾਨ ਮਗਰੋਂ ਬਦਲਣ ਲੱਗਾ 'ਕੈਪਟਨ' ਦੀ ਪੱਗ ਦਾ ਰੰਗ

PunjabKesari
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਗਟ ਸਿੰਘ ਨੇ ਕਿਹਾ ਕਿ ਮੇਰੀ ਖੇਡਾਂ ਜ਼ਿੰਦਗੀ ਦਾ ਅਹਿਮ ਹਿੱਸਾ ਹਨ ਅਤੇ ਮੇਰੀ ਐੱਨ. ਆਰ. ਆਈਜ਼ ਨੂੰ ਅਪੀਲ ਹੈ ਕਿ ਬੱਚਿਆਂ ’ਚ ਖੇਡ ਪ੍ਰਮੋਟ ਕਰਨ ਲਈ ਉਹ ਆਪਣਾ ਯੋਗਦਾਨ ਦੇਣ। ਉਨ੍ਹਾਂ ਕਿਹਾ ਕਿ ਬਤੌਰ ਖੇਡ ਮੰਤਰੀ ਹੋਣ ਦੇ ਨਾਤੇ ਉਹ ਖੇਡਾਂ ਨੂੰ ਪਿੰਡਾਂ ’ਚ ਵੱਧ ਤੋਂ ਵੱਧ ਪ੍ਰਮੋਟ ਕਰਨਗੇ ਤਾਂ ਜੋ ਦੇਸ਼ ਨੂੰ ਵਧੀਆ ਖਿਡਾਰੀ ਮਿਲ ਸਕਣ। ਸਾਡੇ ਕੋਲ ਸਮਾਂ ਬਹੁਤ ਹੀ ਘੱਟ ਅਤੇ ਸਿੱਖਿਆ ’ਚ ਬਹੁਤ ਕੰਮ ਕਰਨ ਵਾਲਾ ਹੈ। 

PunjabKesari
ਸਿੱਧੂ ਦੇ ਮਸਲੇ ’ਤੇ ਬੋਲਦੇ ਹੋਏ ਪਰਗਟ ਸਿੰਘ ਨੇ ਕਿਹਾ ਕਿ ਸਿੱਧੂ ਦੀ ਨਾਰਾਜ਼ਗੀ ਦਾ ਮਸਲਾ ਹੱਲ ਹੋ ਚੁੱਕਾ ਹੈ। ਨਵੀਂ ਸਰਕਾਰ ਨੂੰ ਬਣੇ ਹੋਏ ਅਜੇ ਕੁਝ ਹੀ ਦਿਨ ਹੋਏ ਹਨ, ਇਸ ਕਾਰਨ ਕੁਝ ਗਲਤੀਆਂ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਜਲਦੀ ਹੀ ਸੁਧਾਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਤਿੰਨ ਮੈਂਬਰੀ ਕਮੇਟੀ ਰੋਜ਼ਾਨਾ ਮੀਟਿੰਗ ਕਰੇਗੀ ਅਤੇ ਤਾਲਮੇਲ ਬਣਾ ਕੇ ਰੱਖੇਗੀ ਕਿ ਅਜਿਹੀਆਂ ਗਲਤੀਆਂ ਦੋਬਾਰਾ ਨਾ ਹੋਣ। ਡੀ. ਜੀ. ਪੀ. ਏ.ਜੀ. ਅਤੇ ਰਾਣਾ ਗੁਰਜੀਤ ਦੇ ਮਾਮਲੇ ’ਚ ਪਰਗਟ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਦੇ ਉੱਪਰ ਦਾ ਮਾਮਲਾ ਹੈ। ਉਥੇ ਹੀ ਕੈਪਟਨ ਕਾਂਗਰਸ ’ਚ ਨਹੀਂ ਰਹਿਣਗੇ ਦੇ ਸਵਾਲ ’ਤੇ ਪਰਗਟ ਸਿੰਘ ਚੁੱਪੀ ਧਾਰਦੇ ਹੋਏ ਨਜ਼ਰ ਆਏ। 

ਇਹ ਵੀ ਪੜ੍ਹੋ :  'ਵੇਟ ਐਂਡ ਵਾਚ' ਦੀ ਪਾਲਿਸੀ: ਕੈਪਟਨ ਨੂੰ ਬੋਚਣ ਲਈ ਇੰਨੀ ਵੀ ਬੇਤਾਬ ਨਹੀਂ ਹੈ ਭਾਜਪਾ

PunjabKesari

ਇਸ ਮੌਕੇ ਪਰਗਟ ਸਿੰਘ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਪੰਜਾਬ ’ਚ 3.50 ਲੱਖ ਨੌਕਰੀਆਂ ਹਨ ਅਤੇ ਖਿਡਾਰੀਆਂ ਲਈ ਸਿਰਫ਼ 2 ਫ਼ੀਸਦੀ ਕੋਟਾ ਹੈ, ਜਿਸ ਹਿਸਾਬ ਨਾਲ ਕੋਟੇ ਮੁਤਾਬਕ ਸਿਰਫ਼ 6 ਹਜ਼ਾਰ ਦੇ ਕਰੀਬ ਖਿਡਾਰੀ ਐਡਜਸਟ ਹਨ। ਪੰਜਾਬ ’ਚ 5 ਹਜ਼ਾਰ ਦੇ ਕਰੀਬ ਸਪੋਰਟਸ ਅਧਿਆਪਕ ਹਨ, ਜੇਕਰ ਇਨ੍ਹਾਂ ਸਾਰੇ 11 ਹਜ਼ਾਰ ਖਿਡਾਰੀਆਂ ਨੂੰ ਟੀਚਰਾਂ ਨੂੰ ਪਿੰਡਾਂ ’ਚ ਜ਼ਿੰਮੇਵਾਰੀ ਦਿੱਤੀ ਜਾਵੇ ਤਾਂ ਪੰਜਾਬ ’ਚ ਸਪੋਰਟਸ ਨੂੰ ਦੋਬਾਰਾ ਖੜ੍ਹਾ ਕੀਤਾ ਜਾ ਸਕਦਾ ਹੈ। 

PunjabKesari

ਜ਼ਿਕਰਯੋਗ ਹੈ ਕਿ ਪਰਗਟ ਸਿੰਘ ਸਰਕਿਟ ਹਾਊਸ ਵਿਖੇ ਵਰਕਰਾਂ ਨਾਲ ਮੁਲਾਕਾਤ ਕਰਨ ਦੇ ਬਾਅਦ ਉਹ ਗੁਰਦੁਆਰਾ ਸਾਹਿਬ ਮਾਡਲ ਟਾਊਨ, ਗੁਰਦੁਆਰਾ ਨੌਵੀ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ, ਗੀਤਾ ਮੰਦਿਰ ਮਾਡਲ ਟਾਊਨ ਅਤੇ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ’ਚ ਮੱਥਾ ਟੇਕਣ ਜਾਣਗੇ। 

ਇਹ ਵੀ ਪੜ੍ਹੋ :  ਅਹਿਮ ਖ਼ਬਰ: ਕਿਸਾਨੀ ਸੰਘਰਸ਼ ’ਚ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਜਲਦ ਦੇਵੇਗੀ ਨੌਕਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News