ਯੂਕ੍ਰੇਨ ’ਚ ਪੜ੍ਹਨ ਗਈ ਫਿਰੋਜ਼ਪੁਰ ਦੀ ਵਿਦਿਆਰਥਣ ਦੇ ਮਾਪਿਆਂ ਨੇ PM ਮੋਦੀ ਤੋਂ ਕੀਤੀ ਇਹ ਮੰਗ

Thursday, Feb 24, 2022 - 09:53 PM (IST)

ਯੂਕ੍ਰੇਨ ’ਚ ਪੜ੍ਹਨ ਗਈ ਫਿਰੋਜ਼ਪੁਰ ਦੀ ਵਿਦਿਆਰਥਣ ਦੇ ਮਾਪਿਆਂ ਨੇ PM ਮੋਦੀ ਤੋਂ ਕੀਤੀ ਇਹ ਮੰਗ

ਫ਼ਿਰੋਜ਼ਪੁਰ (ਕੁਮਾਰ)-ਯੂਕ੍ਰੇਨ ’ਤੇ ਰੂਸ ਦੇ ਹਮਲੇ ਵਿਚਾਲੇ ਯੂਕਰੇਨ ’ਚ ਪੜ੍ਹਨ ਲਈ ਗਏ ਫ਼ਿਰੋਜ਼ਪੁਰ ਦੇ ਬੱਚਿਆਂ ਦੇ ਮਾਪੇ ਬਹੁਤ ਪ੍ਰੇਸ਼ਾਨ ਹਨ। ਪ੍ਰੇਸ਼ਾਨ ਮਾਪਿਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਯੂਕ੍ਰੇਨ ’ਚ ਫਸੇ ਉਨ੍ਹਾਂ ਦੇ ਬੱਚਿਆਂ ਨੂੰ ਵਾਪਸ ਸੁਰੱਖਿਅਤ ਭਾਰਤ ਲਿਆਂਦਾ ਜਾਵੇ। ਸ਼ਹਿਰ ਦੇ ਕੁੰਦਨ ਨਗਰ ਨਿਵਾਸੀ ਵਿਪਨ ਤੇ ਉਨ੍ਹਾਂ ਦੀ ਪਤਨੀ ਸਿਮਰਨ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਸਾਕਸ਼ੀ (20) 2018 ’ਚ ਐੱਮ.ਬੀ.ਬੀ.ਐੱਸ. ਕਰਨ ਲਈ ਯੂਕ੍ਰੇਨ ਗਈ ਸੀ। ਰੂਸ ਤੇ ਯੂਕ੍ਰੇਨ ਵਿਚਾਲੇ ਤਣਾਅਪੂਰਨ ਮਾਹੌਲ ਦੇ ਚਲਦਿਆਂ ਉਨ੍ਹਾਂ ਦੀ ਬੇਟੀ ਸਾਕਸ਼ੀ ਭਾਰਤ ਵਾਪਸ ਆਉਣ ਲਈ ਕਈ ਦਿਨਾਂ ਤੋਂ ਕੋਸ਼ਿਸ਼ ਕਰ ਰਹੀ ਸੀ ਅਤੇ ਉਸ ਨੂੰ ਟਿਕਟ ਨਹੀਂ ਮਿਲੀ ।

ਇਹ ਵੀ ਪੜ੍ਹੋ : ਯੂਕ੍ਰੇਨ ’ਚ ਪਰਿਵਾਰ ਸਮੇਤ ਫਸਿਆ ਪਿੰਡ ਖੁਰਦਾਂ ਦਾ ਹਰਜਿੰਦਰ ਸਿੰਘ

PunjabKesari

ਹੁਣ ਭਾਰਤ ਆਉਣ ਲਈ ਉਸ ਨੂੰ 28 ਫਰਵਰੀ ਦੀ ਟਿਕਟ ਮਿਲੀ ਸੀ ਪਰ ਯੁੱਧ ਛਿੜਨ ਕਾਰਨ ਸਾਰੀਆਂ ਫਲਾਈਟਾਂ ਬੰਦ ਹੋ ਗਈਆਂ ਹਨ ਤੇ ਉਨ੍ਹਾਂ ਦੀ ਬੇਟੀ ਵੀ ਉਥੇ ਹੀ ਫਸ ਗਈ ਹੈ। ਵਿਪਨ ਤੇ ਸਿਮਰਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਉਹ ਤੁਰੰਤ ਉਨ੍ਹਾਂ ਦੇ ਬੱਚਿਆਂ ਨੂੰ ਯੂਕ੍ਰੇਨ ਅਤੇ ਰੂਸ ’ਚੋਂ ਬਾਹਰ ਕੱਢਣ ਲਈ ਕਾਰਵਾਈ ਕਰਨ। 


author

Manoj

Content Editor

Related News