ਸੋਸ਼ਲ ਮੀਡੀਆ ''ਤੇ ਬੱਚੇ ਦੇ ਐਕਸੀਡੈਂਟ ਦੀ ਵਾਇਰਲ ਹੋਈ ਝੂਠੀ ਵੀਡੀਓ ਨਾਲ ਮਾਪੇ ਤੇ ਪ੍ਰਿੰਸੀਪਲ ਪ੍ਰੇਸ਼ਾਨ

Wednesday, Feb 14, 2018 - 02:54 AM (IST)

ਸੋਸ਼ਲ ਮੀਡੀਆ ''ਤੇ ਬੱਚੇ ਦੇ ਐਕਸੀਡੈਂਟ ਦੀ ਵਾਇਰਲ ਹੋਈ ਝੂਠੀ ਵੀਡੀਓ ਨਾਲ ਮਾਪੇ ਤੇ ਪ੍ਰਿੰਸੀਪਲ ਪ੍ਰੇਸ਼ਾਨ

ਰਈਆ,   (ਦਿਨੇਸ਼)-   ਗੁਰੂ ਨਾਨਕ ਪਬਲਿਕ ਸੀਨੀ. ਸੈਕੰ. ਸਕੂਲ ਰਈਆ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਚੀਮਾ ਤੇ ਪ੍ਰਿੰ. ਬਿਕਰਮਜੀਤ ਸਿੰਘ ਚੀਮਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵਿਦਿਆਰਥੀ ਕਰਨਪ੍ਰੀਤ ਸਿੰਘ ਘਰ ਦੇਰੀ ਨਾਲ ਪਹੁੰਚਿਆ ਤਾਂ ਉਸ ਦੇ ਕਿਸੇ ਨਜ਼ਦੀਕੀ ਨੇ ਸੋਸ਼ਲ ਮੀਡੀਆ 'ਤੇ ਉਸ ਦੇ ਸਕੂਲ ਦਾ ਆਈ-ਕਾਰਡ ਪਾ ਦਿੱਤਾ ਕਿ ਇਹ ਲੜਕਾ ਘਰ ਨਹੀਂ ਪਹੁੰਚਿਆ ਤੇ ਇਸ ਨੂੰ ਵੱਧ ਤੋਂ ਵੱਧ ਗਰੁੱਪਾਂ ਵਿਚ ਭੇਜੋ ਪਰ ਲੜਕਾ ਉਸੇ ਦਿਨ ਸ਼ਾਮ ਨੂੰ ਬਿਲਕੁਲ ਸਹੀ-ਸਲਾਮਤ ਘਰ ਪਹੁੰਚ ਗਿਆ ਤੇ ਹੁਣ ਰੋਜ਼ਾਨਾ ਆਪਣੇ ਸਕੂਲ ਵੀ ਜਾ ਰਿਹਾ ਹੈ। ਹੁਣ ਪਿਛਲੇ 3-4 ਦਿਨਾਂ ਤੋਂ ਕਿਸੇ ਸ਼ਰਾਰਤੀ ਅਨਸਰ ਨੇ ਇਸ ਵਿਦਿਆਰਥੀ ਦਾ ਆਈ-ਕਾਰਡ ਅਤੇ ਇਕ ਆਡੀਓ ਰਿਕਾਰਡਿੰਗ ਦੁਬਾਰਾ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ ਤੇ ਬੋਲ ਰਿਹਾ ਹੈ ਕਿ ਵੀਰੇ ਜਿਹੜੀ ਤੁਸੀਂ ਆਹ ਫੋਟੋ ਦੇਖ ਰਹੇ ਹੋ, ਇਸ ਬੱਚੇ ਦਾ ਅੱਜ ਐਕਸੀਡੈਂਟ ਹੋ ਗਿਆ ਹੈ, ਇਸ ਦੀ ਗਰਦਨ 'ਤੇ ਸੱਟ ਵੱਜੀ ਆ, ਜਿਸ ਕਰ ਕੇ ਇਹ ਬੋਲ ਨਹੀਂ ਸਕਦਾ। ਇਸ ਆਡੀਓ ਨਾਲ ਜਿਥੇ ਕਰਨਪ੍ਰੀਤ ਦੇ ਘਰ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਨਜ਼ਦੀਕੀਆਂ ਦੇ ਫੋਨ ਆ ਰਹੇ ਹਨ, ਉਥੇ ਹੀ ਸਕੂਲ ਦੇ ਪ੍ਰਿੰਸੀਪਲ ਨੂੰ ਵੀ ਦੇਸ਼-ਵਿਦੇਸ਼ ਤੋਂ ਆ ਰਹੇ ਫੋਨ ਸਿਰਦਰਦੀ ਬਣੇ ਹੋਏ ਹਨ।


Related News