ਸੁਖਬੀਰ ਬਾਦਲ ਦੇ ਬਿਆਨ ''ਤੇ ਭੜਕੀ ਮਲੂਕਾ ਦੀ ਨੂੰਹ, ਮੁੱਖ ਮੰਤਰੀ ਨੂੰ ਵੀ ਦਿੱਤਾ ਮੋੜਵਾਂ ਜਵਾਬ

Friday, Apr 12, 2024 - 05:39 PM (IST)

ਬਠਿੰਡਾ : ਪੰਜਾਬ ਦੀ ਆਈਏਐੱਸ ਅਧਿਕਾਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਵੱਲੋਂ ਸਵੈ-ਇੱਛੁਕ ਸੇਵਾਮੁਕਤੀ (ਵੀਆਰਐੱਸ) ਲੈਣ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਟਿੱਪਣੀ ਤੋਂ ਬਾਅਦ ਪਰਮਪਾਲ ਕੌਰ ਭੜਕ ਗਏ ਹਨ। ਸਾਬਕਾ ਆਈਏਐੱਸ ਪਰਮਪਾਲ ਕੌਰ ਨੇ ਵੀ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਪਰਮਪਾਲ ਕੌਰ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਭਾਜਪਾ ਵਿਚ ਜਾਣ ਵਾਲਿਆਂ ਦਾ ਡੀ. ਐੱਨ. ਏ. ਟੈਸਟ ਕਰਵਾਉਣ ਵਾਲੇ ਬਿਆਨ 'ਤੇ ਤਿੱਖਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਇਕ ਇੰਰਵਿਊ ਵਿਚ ਜਵਾਬ ਦਿੰਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਨੂੰ ਖੁਦ ਡੀ. ਐੱਨ. ਏ. ਦੀ ਫੁਲ ਫਾਰਮ ਤਕ ਵੀ ਪਤਾ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਸਕੂਲ 'ਚ ਹੀ ਨੌਜਵਾਨ ਅਧਿਆਪਕਾ ਨੇ ਕੀਤੀ ਖ਼ੁਦਕੁਸ਼ੀ, ਲਾਸ਼ ਦੇਖ ਸਭ ਦੇ ਉੱਡੇ ਹੋਸ਼

ਪਰਮਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ ਦਾ ਵੀ ਜਵਾਬ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਇਦ ਮੁੱਖ ਮੰਤਰੀ ਮਾਨ ਨੂੰ ਉਨ੍ਹਾਂ ਦੀ ਰਿਟਾਇਰਮੈਂਟ ਦਾ ਪਤਾ ਨਹੀਂ ਲੱਗਾ ਹੈ। ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ। ਉਨ੍ਹਾਂ ਨੇ ਵਾਲੰਟੀਅਰ ਰਿਟਾਇਰਮੈਂਟ ਲਈ ਹੈ। ਅਸਤੀਫਾ ਦੇਣ ਅਤੇ ਵਾਲੰਟੀਅਰ ਰਿਟਾਇਰਮੈਂਟ ਵਿਚ ਫਰਕ ਹੈ ਅਤੇ ਇਸ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਣ ਵਾਲਾ ਹੈ। 

ਇਹ ਵੀ ਪੜ੍ਹੋ : ਭੰਗੜੇ ਦੌਰਾਨ ਸਟੇਜ 'ਤੇ ਪੱਗ ਲਾਹ ਕੇ ਰੱਖਣ ਵਾਲੇ ਨੌਜਵਾਨ ਨੇ ਗੁਰੂ ਸਾਹਿਬ ਅੱਗੇ ਮੰਗੀ ਮੁਆਫ਼ੀ

ਇਸ ਦੇ ਨਾਲ ਹੀ ਪਰਮਪਾਲ ਨੇ ਕਿਹਾ ਕਿ ਉਹ ਟਿਕਟ ਲਈ ਭਾਜਪਾ ਵਿਚ ਨਹੀਂ ਆਏ ਹਨ। ਟਿਕਟ ਉਨ੍ਹਾਂ ਨੂੰ ਮਿਲੇ ਜਾਂ ਨਾ ਮਿਲੇ ਉਹ ਪੰਜਾਬ ਲਈ ਕੰਮ ਕਰਨਗੇ। ਉਹ ਕਿਸਾਨਾਂ ਦੀ ਗੱਲ ਕੇਂਦਰ ਤਕ ਪਹੁੰਚਾਉਣਾ ਚਾਹੁੰਦੇ ਹਨ। ਉਹ ਕਿਸਾਨਾਂ ਨਾਲ ਖੜ੍ਹੀ ਹੈ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਕਿਸਾਨ ਉਨ੍ਹਾਂ ਦਾ ਵਿਰੋਧ ਨਹੀਂ ਕਨਰਗੇ। 

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News