ਨਗਰ ਕੀਰਤਨ ''ਚ ਡਾ. ਮਨਮੋਹਨ ਸੰਗਤਾਂ ਨਾਲ ਨਤਮਸਤਕ ਹੋਣਗੇ : ਸਰਨਾ

Friday, Oct 11, 2019 - 03:40 PM (IST)

ਨਗਰ ਕੀਰਤਨ ''ਚ ਡਾ. ਮਨਮੋਹਨ ਸੰਗਤਾਂ ਨਾਲ ਨਤਮਸਤਕ ਹੋਣਗੇ : ਸਰਨਾ

ਲੁਧਿਆਣਾ (ਮੁੱਲਾਂਪੁਰੀ) : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ 28 ਅਕਤੂਬਰ ਨੂੰ ਦਿੱਲੀ ਤੋਂ ਨਾਨਕ ਪਿਆਓ ਤੋਂ ਸ਼ੁਰੂ ਹੋਣ ਵਾਲੇ ਨਗਰ ਕੀਰਤਨ 'ਚ ਸੰਗਤੀ ਰੂਪ ਵਿਚ ਸੰਗਤਾਂ ਨਾਲ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਹੋਰ ਵੱਡੀਆਂ ਸ਼ਖਸੀਅਤਾਂ ਨਤਮਸਤਕ ਹੋਣਗੀਆਂ।

ਉਨ੍ਹਾਂ ਕਿਹਾ ਕਿ ਸਾਡੀ ਜ਼ਿੰਦਗੀ 'ਚ ਇਹ ਭਾਗਾਂ ਭਰਿਆ 550 ਸਾਲਾ ਦਿਹਾੜਾ ਆਇਆ ਹੈ, ਜਿਸ ਨੂੰ ਲੈ ਕੇ ਦਿੱਲੀ ਦੀ ਸੰਗਤ ਦਾ ਚਾਅ ਚੁੱਕਿਆ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਲੱਗੇ ਹੋਏ ਹਨ। ਗੁਰੂ ਸਾਹਿਬ ਨੇ ਆਖਰ ਮਾਣ ਦੇ ਹੀ ਦਿੱਤਾ ਅਤੇ ਦਿੱਲੀ ਦੀ ਸੰਗਤ ਦੀਆਂ ਆਸਾਂ 'ਤੇ ਬੂਰ ਪਿਆ ਹੈ। ਉਸ ਨੂੰ ਲੈ ਕੇ ਸੰਗਤਾਂ 'ਚ ਚਾਅ ਹੈ, ਜਿਸ ਖੁਸ਼ੀ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਕੁਝ ਸੱਜਣਾਂ ਨੇ ਬੜੀ ਕੋਸ਼ਿਸ਼ ਕੀਤੀ, ਜਿਸ ਬਾਰੇ ਦੱਸਣ ਦੀ ਲੋੜ ਨਹੀਂ, ਸੰਗਤਾਂ ਆਪ ਹੀ ਜਾਣੀ ਜਾਣ ਹਨ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਓਟ ਅਤੇ ਆਸ਼ੀਰਵਾਦ ਨਾਲ ਦਿੱਲੀ 'ਚ ਲੱਖਾਂ ਦੀ ਗਿਣਤੀ 'ਚ ਸਿੱਖ ਸੰਗਤ ਦੀ ਆਖਰ ਜਿੱਤ ਹੋ ਗਈ। ਹੁਣ ਨਗਰ ਕੀਰਤਨ ਦਿੱਲੀ ਤੋਂ ਸ਼ੁਰੂ ਹੋ ਕੇ ਨਨਕਾਣਾ ਸਾਹਿਬ ਜਾਵੇਗਾ ਅਤੇ ਉਹ ਪਲ ਨਗਰ ਕੀਰਤਨ ਦੇ ਸੰਗਤਾਂ ਲਈ ਸੁਹਾਵਣੇ ਹੋਣਗੇ।
 


author

Anuradha

Content Editor

Related News