ਮੋਦੀ ਦੀ ਰੈਲੀ ਦੀ ਸੁਰੱਖਿਆ ਲਈ ਤਾਇਨਾਤ ਪੈਰਾ-ਮਿਲਟਰੀ ਜਵਾਨ ਦੀ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ

05/24/2024 11:04:18 PM

ਪਟਿਆਲਾ (ਬਲਜਿੰਦਰ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੋਲੋ ਗਰਾਊਂਡ ਵਿਖੇ ਹੋਈ ਰੈਲੀ ਦੀ ਸੁਰੱਖਿਆ ਲਈ ਨਾਗਾਲੈਂਡ ਦੇ ਵਾਸੀ ਪੈਰਾ-ਮਿਲਟਰੀ ਫੋਰਸ ਦੇ ਜਵਾਨ ਦੀ ਸਕੂਲ ਦੀ ਤੀਜੀ ਮੰਜ਼ਿਲ ਤੋਂ ਡਿੱਗ ਕੇ ਮੌਤ ਹੋ ਗਈ ਹੈ, ਜਿਸ ਦੀ ਪਛਾਣ 40 ਸਾਲਾ ਕਾਂਸਟੇਬਲ ਯੰਗਤਸੱਸੇ ਵਜੋਂ ਹੋਈ ਹੈ।

ਦੱਸਣਯੋਗ ਹੈ ਕਿ ਪਟਿਆਲਾ ’ਚ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ’ਚ ‘ਫਤਿਹ ਰੈਲੀ’ ਨੂੰ ਸੰਬੋਧਨ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਸਨ, ਜਿਥੇ ਉਨ੍ਹਾਂ ਦੀ ਸੁਰੱਖਿਆ ਲਈ ਬਾਹਰੀ ਸੂਬਿਆਂ ਤੋਂ ਵੀ ਪੈਰਾ-ਮਿਲਟਰੀ ਫੋਰਸ ਤੇ ਵੱਖ-ਵੱਖ ਟੁਕਡ਼ੀਆਂ ਸ਼ਹਿਰ ’ਚ ਤਾਇਨਾਤ ਕੀਤੀਆਂ ਗਈਆਂ ਸਨ। ਇਸ ’ਚ ਨਾਗਾਲੈਂਡ ਦੇ ਰਹਿਣ ਵਾਲੇ ਪੈਰਾ-ਮਿਲਟਰੀ ਫੋਰਸ ਦੇ 40 ਸਾਲਾ ਕਾਂਸਟੇਬਲ ਯੰਗਤਸੱਸੇ ਦੀ ਮੌਤ ਹੋ ਚੁਕੀ ਹੈ।

ਇਹ ਖ਼ਬਰ ਵੀ ਪੜ੍ਹੋ : ਦਿਲਚਸਪ ਪਹਿਲੂ : ਪੰਜਾਬ ਦੀਆਂ 3 ਸੀਟਾਂ 'ਤੇ ਉਤਰੇ ਉਮੀਦਵਾਰ ਨਹੀਂ ਹਨ ਮੌਜੂਦਾ ਜਾਂ ਸਾਬਕਾ MP

ਜਾਣਕਾਰੀ ਮੁਤਾਬਕ ਬੀਤੇ ਦਿਨੀਂ ਨਰਿੰਦਰ ਮੋਦੀ ਨੇ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਫਤਿਹ ਰੈਲੀ ਨੂੰ ਸੰਬੋਧਨ ਕੀਤੀ ਸੀ, ਜਿਸ ਤੋਂ ਬਾਅਦ ਉਹ ਪਟਿਆਲਾ ਤੋਂ ਚਲੇ ਗਏ ਸਨ, ਉਥੇ ਨਾਗਾਲੈਂਡ ਤੋਂ ਆਈ ਪੈਰਾ-ਮਿਲਟਰੀ ਫੋਰਸ ਨੂੰ ਸਿੱਧੂਵਾਲ ਦੇ ਸਰਕਾਰੀ ਮਾਡਰਨ ਹਾਈ ਸਕੂਲ ’ਚ ਠਹਿਰਾਇਆ ਗਿਆ ਸੀ।

ਬੀਤੀ ਰਾਤ ਤਕਰੀਬਨ 2 ਵਜੇ ਦੇ ਕਰੀਬ ਇਹ ਸਾਰੀ ਘਟਨਾ ਵਾਪਰੀ। 40 ਸਾਲਾ ਕਾਂਸਟੇਬਲ ਯੰਗਤਸੱਸੇ ਦੀ ਸਕੂਲ ਦੀ ਤੀਜੀ ਮੰਜ਼ਿਲ ਦੀ ਛੱਤ ਤੋਂ ਡਿੱਗਣ ਨਾਲ ਮੌਤ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਫੌਜ ਦੇ ਜਵਾਨਾਂ ਵਲੋਂ ਸਨਮਾਨਾਂ ਨਾਲ ਤਾਬੂਤ ’ਚ ਪਾ ਕੇ ਨਾਗਾਲੈਂਡ ਲਿਜਾਇਆ ਗਿਆ। ਸ਼ਹੀਦ ਕਾਂਸਟੇਬਲ ਦੇ ਪਰਿਵਾਰ ’ਚ ਉਨ੍ਹਾਂ ਦੇ 3 ਬੱਚੇ ਹਨ, ਜਿਨ੍ਹਾਂ ’ਚੋਂ 1 ਲਡ਼ਕਾ ਤੇ 2 ਲਡ਼ਕੀਆਂ ਹਨ ਤੇ ਘਰ ’ਚੋਂ ਉਹ ਇਕੱਲੇ ਹੀ ਕਮਾਉਣ ਵਾਲੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News