ਪਰਮਬੰਸ ਸਿੰਘ ਰੋਮਾਣਾ ਵੱਲੋਂ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

Sunday, Nov 21, 2021 - 03:10 PM (IST)

ਪਰਮਬੰਸ ਸਿੰਘ ਰੋਮਾਣਾ ਵੱਲੋਂ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

ਚੰਡੀਗੜ੍ਹ (ਬਿਊਰੋ) - ਯੂਥ ਵਿੰਗ ਸ਼੍ਰਮੋਣੀ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰ ਦਿੱਤਾ । ਰੋਮਾਣਾ ਨੇ ਦੱਸਿਆ ਕਿ ਜਿਸ ਨੌਜਵਾਨ ਆਗੂ ਨੂੰ ਯੂਥ ਵਿੰਗ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ’ਚ ਸ਼੍ਰੀ ਸੁਰੇਸ਼ ਸ਼ਰਮਾ ਐੱਮ.ਸੀ. ਮਲੌਟ ਦਾ ਨਾਮ ਸ਼ਾਮਲ ਹਨ। ਹਰਜੀਤ ਸਿੰਘ ਡਬਵਾਲੀ ਨੂੰ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ, ਕਿਹਾ ‘ਪਟਿਆਲਾ ਤੋਂ ਹੀ ਲੜ੍ਹਨਗੇ ਚੋਣ’

ਰੋਮਾਣਾ ਨੇ ਦੱਸਿਆ ਕਿ ਜਿਨ੍ਹਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਹਰਜੀਤ ਸਿੰਘ ਸਿਵੀਆ ਬਠਿੰਡਾ, ਵਰਿੰਦਰ ਪਾਲ ਸਿੰਘ ਪਾਲੀ ਜਗਰਾਓਂ, ਸ਼੍ਰੀ ਵਿਨੈ ਬੰਸਲ ਸੋਨੀ ਜੈਤੋਂ, ਬਲਰਾਜ ਸਿੰਘ ਮਹਿਰੋਂ, ਗੁਰਿੰਦਰ ਸਿੰਘ ਬੱਬੂ ਮੁਕੇਰੀਆਂ, ਗੁਰਦੇਵ ਸਿੰਘ ਪਹਿਲਵਾਨ ਮੁਕੇਰੀਆਂ, ਦਲਜੀਤ ਸਿੰਘ ਅੰਮ੍ਰਿਤਸਰ ਦੱਖਣੀ, ਕਰਨਬੀਰ ਸਿੰਘ ਅੰਮ੍ਰਿਤਸਰ ਦੱਖਣੀ, ਹਰਮੀਤ ਸਿੰਘ ਬਹੀਆ, ਸ਼੍ਰੀ ਸੁਰੇਸ਼ ਸ਼ਰਮਾ ਐੱਮ.ਸੀ. ਮਲੌਟ, ਮਲਕੀਤ ਸਿੰਘ ਸੁਬਾਨਾ ਜਲੰਧਰ ਕੈਂਟ ਦੇ ਨਾਮ ਸ਼ਾਮਲ ਹਨ।

ਪੜ੍ਹੋ ਇਹ ਵੀ ਖ਼ਬਰ - ਇੰਸਟਾਗ੍ਰਾਮ ’ਤੇ ਪਿਆਰ ਚੜ੍ਹਿਆ ਪ੍ਰਵਾਨ, ਵਿਦੇਸ਼ ਤੋਂ ਆਈ ਲਾੜੀ ਨੇ ਅੰਮ੍ਰਿਤਸਰ ਦੇ ਮੁੰਡੇ ਨਾਲ ਕਰਾਇਆ ਵਿਆਹ (ਤਸਵੀਰਾਂ)

ਰੋਮਾਣਾ ਨੇ ਦੱਸਿਆ ਕਿ ਜਿਨ੍ਹਾਂ ਨੌਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸ਼੍ਰੀ ਨਿਤਿਨ ਜੈਨ ਜਗਰਾਓਂ, ਬਲਵੀਰ ਸਿੰਘ ਗਿੱਲ ਜਗਰਾਓਂ, ਪਰਮ ਸਿੰਘ ਮੰਗਾ ਗਿੱਦੜਬਾਹਾ, ਹਰਜਿੰਦਰ ਸਿੰਘ ਸਮਾਘ ਗਿਦੱੜਬਾਹਾ, ਤਰਸੇਮ ਸਿੰਘ ਮਨਿਆਂਵਾਲਾ ਗਿੱਦੜਬਾਹਾ ਅਤੇ ਸ਼੍ਰੀ ਕ੍ਰਿਸ਼ਨ ਧਨੌਲਾ ਪਟਿਆਲਾ ਸ਼ਹਿਰੀ ਦੇ ਨਾਮ ਸ਼ਾਮਲ ਹਨ। ਰੋਮਾਣਾ ਨੇ ਦੱਸਿਆ ਕਿ ਜਿਨ੍ਹਾਂ ਨੌਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਐਡਵੋਕੇਟ ਜਗਤਾਰ ਸਿੰਘ ਸੇਮਾ, ਸੁਖਰਾਜ ਸਿੰਘ ਬੀਬੀਵਾਲਾ, ਸ਼੍ਰੀ ਨਵਦੀਪ ਕੁਮਾਰ ਭੁੱਚੋ ਦੇ ਨਾਮ ਸ਼ਾਮਲ ਹਨ ।

ਪੜ੍ਹੋ ਇਹ ਵੀ ਖ਼ਬਰ - ਕਿਤੇ ਕਾਂਗਰਸ ਦੇ ਹੱਥੋਂ ਖਿਸਕ ਨਾ ਜਾਵੇ ਪੰਜਾਬ ’ਚ ‘ਕਿੰਗਮੇਕਰ’ ਰਿਹਾ ਹਿੰਦੂ ਵੋਟ ਬੈਂਕ


author

rajwinder kaur

Content Editor

Related News