ਜਲੰਧਰ ''ਚ ਬੁਲਾਈ ਗਈ ਪੈਰਾ ਮਿਲਟਰੀ ਫੌਜ, ਜਾਣੋ ਕੀ ਹੈ ਮਾਜਰਾ (ਤਸਵੀਰਾਂ)

05/30/2016 12:38:12 PM

ਜਲੰਧਰ (ਸੋਨੂੰ) : ਸ਼ਹਿਰ ''ਚ ਇਕ ਜੂਨ ਤੋਂ ਲੈ ਕੇ 6 ਜੂਨ ਤੱਕ ਪੈਰਾ ਮਿਲਟਰੀ ਫੌਜ ਦੀ ਇਕ ਕੰਪਨੀ ਬੁਲਾਈ ਗਈ ਹੈ, ਜੋ ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ ''ਤੇ ਤਾਇਨਾਤ ਹੋਵੇਗੀ। ਦੱਸਣਯੋਗ ਹੈ ਕਿ 4 ਤੋਂ 6 ਜੂਨ ਤੱਕ ਘੱਲੂਘਾਰਾ ਮਨਾਇਆ ਜਾਂਦਾ ਹੈ ਅਤੇ ਹਰ ਵਾਰ ਮਾਹੌਲ ਖਰਾਬ ਹੋਣ ਦਾ ਡਰ ਰਹਿੰਦਾ ਹੈ, ਇਸ ਲਈ ਸੁਰੱਖਿਆ ਕਾਰਨਾਂ ਕਰਕੇ ਪੁਲਸ ਨੇ ਪਹਿਲਾਂ ਹੀ ਪੈਰਾ ਮਿਲਟਰੀ ਫੋਰਸ ਮੰਗਵਾ ਲਈ ਹੈ। ਡੀ. ਸੀ. ਪੀ. ਹਰਜੀਤ ਸਿੰਘ ਅਤੇ ਏ. ਡੀ. ਸੀ. ਪੀ. ਹਰਪ੍ਰੀਤ ਸਿੰਘ ਮੰਢੇਰ ਨੇ ਇਸ ਫੋਰਸ ਨੂੰ ਹਦਾਇਤਾਂ ਦਿੱਤੀਆਂ ਹਨ ਅਤੇ ਵੱਖ-ਵੱਖ ਥਾਵਾਂ ''ਤੇ ਤਾਇਨਾਤ ਵੀ ਕਰਵਾ ਦਿੱਤਾ ਹੈ।

Babita Marhas

News Editor

Related News