ਕਾਂਗਰਸੀ ਆਗੂ ''ਪੱਪੀ ਪਰਾਸ਼ਰ'' ਮੁੜ ਹੋਏ ਆਮ ਆਦਮੀ ਪਾਰਟੀ ''ਚ ਸ਼ਾਮਲ

Wednesday, Oct 27, 2021 - 04:23 PM (IST)

ਕਾਂਗਰਸੀ ਆਗੂ ''ਪੱਪੀ ਪਰਾਸ਼ਰ'' ਮੁੜ ਹੋਏ ਆਮ ਆਦਮੀ ਪਾਰਟੀ ''ਚ ਸ਼ਾਮਲ

ਲੁਧਿਆਣਾ (ਹਿਤੇਸ਼) : ਕਾਂਗਰਸੀ ਆਗੂ ਪੱਪੀ ਪਰਾਸ਼ਰ ਇਕ ਵਾਰ ਫਿਰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਹਨ। ਉਹ ਸਾਬਕਾ ਵਿਧਾਇਕ ਸ਼ਹੀਦ ਸਤਪਾਲ ਪਰਾਸ਼ਰ ਦੇ ਪਰਿਵਾਰ ਨਾਲ ਸਬੰਧਿਤ ਹਨ ਅਤੇ ਉਨ੍ਹਾਂ ਦੇ ਭਰਾ ਰਾਕੇਸ਼ ਪਰਾਸ਼ਰ ਕਈ ਵਾਰ ਕੌਂਸਲਰ ਬਣੇ ਹਨ। ਪੱਪੀ ਪਰਾਸ਼ਰ ਹਲਕਾ ਸਾਊਥ ਤੋਂ ਪਾਰਟੀ ਦੀ ਟਿਕਟ 'ਤੇ ਚੋਣ ਲੜ ਚੁੱਕੇ ਹਨ। ਉਹ ਕੁੱਝ ਸਮਾਂ ਪਹਿਲਾਂ ਵੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸਨ ਪਰ ਕੁੱਝ ਦੇਰ ਬਾਅਦ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਵਾਪਸ ਕਾਂਗਰਸ 'ਚ ਆ ਗਏ। ਹੁਣ ਬੁੱਧਵਾਰ ਨੂੰ ਉਹ ਫਿਰ ਪੰਜਾਬ ਇੰਚਾਰਜ ਜਰਨੈਲ ਸਿੰਘ ਅਤੇ ਹਰਪਾਲ ਚੀਮਾ ਦੀ ਮੌਜੂਦਗੀ 'ਚ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਗਏ।
ਸੈਂਟਰਲ 'ਚ ਹੋ ਸਕਦੇ ਨੇ ਉਮੀਦਵਾਰ
ਪੱਪੀ ਪਰਾਸ਼ਰ ਦੇ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਹੈ ਕਿ ਉਹ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋ ਸਕਦੇ ਹਨ। ਉਹ ਲੰਬੇ ਸਮੇਂ ਤੋਂ ਇਸ ਸੀਟ 'ਤੇ ਚੋਣਾਂ ਲੜਨ ਦੀ ਮੰਗ ਕਰ ਰਹੇ ਹਨ ਪਰ ਟਿਕਟ ਨਹੀਂ ਮਿਲੀ। 


author

Babita

Content Editor

Related News