''ਸਰਨਾ ਗੁੱਟ'' ਨਾਲ ਗਠਜੋੜ ਕਰਕੇ ਦਿੱਲੀ ''ਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜੇਗਾ ''ਪੰਥਕ ਅਕਾਲੀ ਲਹਿਰ''
Friday, Apr 02, 2021 - 01:50 PM (IST)
ਮਾਛੀਵਾੜਾ ਸਾਹਿਬ (ਟੱਕਰ) : ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜੱਥੇ. ਰਣਜੀਤ ਸਿੰਘ ਨੇ ਕਿਹਾ ਕਿ ਸਰਨਾ ਗੁੱਟ ਨਾਲ ਗਠਜੋੜ ਕਰਕੇ ਪੰਥਕ ਅਕਾਲੀ ਲਹਿਰ ਦਿੱਲੀ ਵਿਖੇ ਹੋ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੇਗਾ। ਜੱਥੇ. ਰਣਜੀਤ ਸਿੰਘ ਮਾਛੀਵਾੜਾ ਵਿਖੇ ਜੱਥੇ. ਮਨਮੋਹਣ ਸਿੰਘ ਖੇੜਾ ਦੇ ਗ੍ਰਹਿ ਵਿਖੇ ਪੁੱਜੇ ਸਨ।
ਇੱਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਮੇਸ਼ਾ ਦੁਰਵਰਤੋਂ ਕੀਤੀ ਗਈ ਅਤੇ ਉਨ੍ਹਾਂ ਦਾ ਮੁੱਖ ਏਜੰਡਾ ਬਾਦਲਾਂ ਤੋਂ ਕਮੇਟੀ ਨੂੰ ਮੁਕਤ ਕਰਵਾਉਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਵਿਖੇ ਸ਼੍ਰੋਮਣੀ ਕਮੇਟੀ ਦੀਆਂ 46 ਸੀਟਾਂ ’ਚ ਪਰਮਜੀਤ ਸਰਨਾ ਨਾਲ ਮੁਲਾਕਾਤ ਕਰ ਕੇ ਫ਼ੈਸਲਾ ਕੀਤਾ ਜਾਵੇਗਾ ਕਿ ਪੰਥਕ ਅਕਾਲੀ ਲਹਿਰ ਦੇ ਉਮੀਦਵਾਰ ਕਿਹੜੀਆਂ ਸੀਟਾਂ ’ਤੇ ਚੋਣ ਲੜਨਗੇ।
ਇਹ ਵੀ ਪੜ੍ਹੋ : ਸਰਕਾਰੀ ਬੱਸਾਂ 'ਚ ਮੁਫ਼ਤ ਸਫਰ ਮਗਰੋਂ ਕੈਪਟਨ ਦਾ 'ਬੀਬੀਆਂ' ਲਈ ਇਕ ਹੋਰ ਵੱਡਾ ਐਲਾਨ
ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਅੱਜ ਲੋੜ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸੁਚੱਜੇ ਹੱਥਾਂ ਵਿਚ ਜਾਵੇ, ਜਿਸ ਲਈ ਉਹ ਯੋਗ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ। ਇਸ ਮੌਕੇ ਜੱਥੇ. ਮਨਮੋਹਣ ਸਿੰਘ ਖੇੜਾ ਵੱਲੋਂ ਜੱਥੇ. ਰਣਜੀਤ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇ. ਬਾਬਾ ਬਚਿੱਤਰ ਸਿੰਘ ਜੀ ਰਾਮਪੁਰ ਵਾਲਿਆਂ ਦੀ ਜੀਵਨੀ ਨਾਲ ਸਬੰਧਿਤ ਕਿਤਾਬ ਵੀ ਭੇਟ ਕੀਤੀ ਗਈ। ਇਸ ਮੌਕੇ ਜੱਥੇ. ਜਗਰੂਪ ਸਿੰਘ, ਹਰਪਾਲ ਸਿੰਘ ਬਿਜਲੀਪੁਰ, ਜੱਥੇ. ਦਲਜੀਤ ਸਿੰਘ ਮਾਛੀਵਾੜਾ, ਨਗਿੰਦਰ ਸਿੰਘ ਖੇੜਾ, ਤਰਸੇਮ ਸਿੰਘ ਖੇੜਾ, ਭਾਈ ਮਨਜੀਤ ਸਿੰਘ ਅਤੇ ਲੈਕਚਰਾਰ ਸਵਰਨ ਸਿੰਘ ਛੌੜੀਆਂ ਵੀ ਮੌਜੂਦ ਸਨ।
ਨੋਟ : ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ