ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ''ਤੇ ਪ੍ਰਧਾਨ ਧਾਮੀ ਦਾ ਵੱਡਾ ਬਿਆਨ

Thursday, Jan 09, 2025 - 02:51 PM (IST)

ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ''ਤੇ ਪ੍ਰਧਾਨ ਧਾਮੀ ਦਾ ਵੱਡਾ ਬਿਆਨ

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਨ ਦੀ ਚਰਚਾ ਨੂੰ  ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਮੀਡੀਆ ਨੂੰ ਸਲਾਹ ਦਿੰਦਿਆਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵੀ ਹਨ। ਉਨ੍ਹਾਂ ਕਿਹਾ ਸਾਡੀ ਰੁਟਿਨ ਮੀਟਿੰਗ ਹੁੰਦੀ ਹੈ। ਇਹ ਮੀਟਿੰਗ ਕਈ ਵਾਰ ਸੈਕਰੇਟਰੀ ਦੀ ਰਿਹਾਇਸ਼, ਕਈ ਵਾਰ ਜਥੇਦਾਰ ਦੀ ਰਿਹਾਇਸ਼ ਅਤੇ ਕਈ ਵਾਰ ਮੇਰੀ ਦੀ ਰਿਹਾਇਸ਼ 'ਤੇ ਵੀ ਹੁੰਦੀ ਹੈ। ਅੱਜ ਦੀ ਮੀਟਿੰਗ ਜਥੇਦਾਰ ਦੀ ਰਿਹਾਇਸ਼ 'ਤੇ ਹੋਈ ਹੈ, ਜਿਸ ਨੂੰ ਲੈ ਕੇ ਕਈ ਕਿਆਸ ਲਗਾਏ ਜਾ ਰਹੇ ਹਨ, ਜਿਸ ਨੂੰ ਰੂਲ ਆਊਟ ਕਰਦਾ ਹਾਂ।

ਇਹ ਵੀ ਪੜ੍ਹੋ- ਪੰਜਾਬ ਦਾ ਜਵਾਨ ਅਸਾਮ 'ਚ ਸ਼ਹਿਦ, ਪਰਿਵਾਰ ਦਾ ਰੋ-ਰੋ ਬੁਰਾ ਹਾਲ, ਇਕ ਬੱਚੇ ਦਾ ਪਿਓ ਸੀ ਕਰਮਵੀਰ

ਪ੍ਰਧਾਨ ਧਾਮੀ ਨੇ ਕਿਹਾ ਕਿ ਕਿਆਸ ਲਗਾਉਣ ਤੋਂ ਪਹਿਲਾਂ ਸਪੱਸ਼ਟੀਕਰਨ ਜ਼ਰੂਰ ਲੈ ਲਿਆ ਕਰੋ। ਇਹ ਮੀਟਿੰਗ ਰੁਟਿਨ ਮੀਟਿੰਗ ਹੈ, ਜਿਸ 'ਚ ਜਥੇਦਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਆਪ ਦੇਖਦੇ ਹਨ ਅਤੇ ਸ਼੍ਰੋਮਣੀ ਕਮੇਟੀ ਬਾਹਰ ਦੇ ਪ੍ਰਬੰਧ ਦੇਖਦੀ ਹੈ ਪਰ ਇਸ ਰੁਟਿਨ ਮੀਟਿੰਗ 'ਤੇ ਕਿਆਸ ਲਗਾਏ ਜਾ ਰਹੇ ਹਨ। ਪ੍ਰਧਾਨ ਧਾਮੀ ਨੇ ਕਿਹਾ ਬੇਨਤੀ ਕਰਦਾ ਹਾਂ ਕਿ ਇਹ ਸਾਡਾ ਰੋਜ਼ ਦਾ ਕਾਰਜ ਹੈ। ਇਸ ਲਈ ਕੋਈ ਵੀ ਕਿਆਸ ਨਾ ਲਗਾਏ ਜਾਣ, ਕਿਆਸ ਲਗਾਉਣ ਤੋਂ ਬੇਹਤਰ ਹੋਵੇਗਾ ਕਿ ਪਹਿਲਾਂ ਇਸ ਬਾਰੇ ਦਾ ਪੁੱਛ ਲਿਆ ਜਾਵੇ।

ਇਹ ਵੀ ਪੜ੍ਹੋ- ਇਕ ਵਾਰ ਫਿਰ ਹਵਾਈ ਅੱਡੇ’ਤੇ ਭੱਖਿਆ ਮਾਹੌਲ, ਅੰਮ੍ਰਿਤਧਾਰੀ ਯਾਤਰੀ ਨਾਲ ਕੀਤਾ ਅਜਿਹਾ ਸਲੂਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News