ਤੜਕਸਾਰ ਗੋਲੀਆਂ ਚੱਲਣ ਨਾਲ ਕੰਬਿਆ ਆਦਮਪੁਰ ਦਾ ਇਹ ਇਲਾਕਾ, ਦਹਿਸ਼ਤ 'ਚ ਲੋਕ

Saturday, Feb 11, 2023 - 02:36 PM (IST)

ਤੜਕਸਾਰ ਗੋਲੀਆਂ ਚੱਲਣ ਨਾਲ ਕੰਬਿਆ ਆਦਮਪੁਰ ਦਾ ਇਹ ਇਲਾਕਾ, ਦਹਿਸ਼ਤ 'ਚ ਲੋਕ

ਆਦਮਪੁਰ (ਦਿਲਬਾਗੀ, ਚਾਂਦ)- ਆਦਮਪੁਰ ਥਾਣੇ ਅਧੀਨ ਪੈਂਦੇ ਪਿੰਡ ਪੰਡੋਰੀ ਨਿੱਝਰਾਂ ਵਿਚ ਪੁਰਾਣੇ ਜ਼ਮੀਨੀ ਵਿਵਾਦ ਦੀ ਰੰਜਿਸ਼ ਦੇ ਚਲਦਿਆਂ ਕੋਠੀ 'ਤੇ ਚੱਲੀਆਂ ਅੰਨ੍ਹੇਵਾਹ ਗੋਲੀਆਂ। ਇਸ ਦੌਰਾਨ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਾਸਨ ਨਹੀਂ ਹੋਇਆ ਹੈ। ਨਵਸ਼ਰਨ ਕੌਰ ਪਤਨੀ ਸਵ: ਤਰਨਤੇਜ਼ ਸਿੰਘ ਵਾਸੀ ਪੰਡੋਰੀ ਨਿੱਝਰਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਘਰ ਵਿਚ ਇੱਕਲੀ ਰਹਿੰਦੀ ਹੈ। ਰਾਤ ਨੂੰ ਉਹ ਆਪਣੇ ਘਰ ਵਿਚ ਸੁੱਤੀ ਪਈ ਸੀ ਅਤੇ ਉਸ ਦੇ ਘਰ ਕੰਮ ਕਰਨ ਵਾਲਾ ਰਾਜ ਕੁਮਾਰ ਬਾਹਰ ਵਰਾਂਡੇ ਵਿਚ ਸੁੱਤਾ ਪਿਆ ਸੀ ਅਤੇ ਉਸ ਦੀ ਪਤਨੀ ਮੇਰੇ ਨਾਲ ਸੁੱਤੀ ਪਈ ਸੀ। ਉਸ ਦੇ ਦੋ ਲੜਕੇ ਨਾਲ ਦੇ ਕਮਰੇ ਵਿਚ ਸੁੱਤੇ ਪਏ ਸਨ। ਉਨ੍ਹਾਂ ਦੱਸਿਆ ਕਿ ਅੱਜ ਤੜਕਸਾਰ 3 ਵਜੇ ਦੇ ਕਰੀਬ ਕੁਝ ਵਿਅਕਤੀਆਂ ਵੱਲੋਂ ਘਰ ਦਾ ਬਾਹਰਲਾ ਗੇਟ ਟੱਪ ਕੇ ਮੈਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਮੇਰੀ ਕੋਠੀ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। 

PunjabKesari

ਇਹ ਵੀ ਪੜ੍ਹੋ : ਕੈਨੇਡਾ ਬੈਠੇ ਮੁੰਡੇ ਲਈ ਲੱਭੀ ਕੁੜੀ IELTS ਕਰ ਪਹੁੰਚੀ ਇੰਗਲੈਂਡ, ਫਿਰ ਵਿਖਾਇਆ ਅਸਲ ਰੰਗ, ਜਾਣੋ ਪੂਰਾ ਮਾਮਲਾ

ਜਦੋਂ ਰਾਜ ਕੁਮਾਰ ਅਤੇ ਮੈਂ ਜਾਗ ਪਏ ਅਤੇ ਬਾਹਰਲੀਆਂ ਲਾਈਟਾਂ ਜਗਾਈਆਂ ਤਾਂ  ਗਾਲੀ-ਗਲੋਚ ਕਰਦਿਆਂ ਹੋਏ ਬਾਹਰ ਖੜ੍ਹੀ ਕਾਰ ਵਿਚ ਬੈਠ ਕੇ ਆਪਣੇ ਹੋਰ ਸਾਥੀਆਂ ਸਮੇਤ ਦੌੜ ਗਏ। ਉਨ੍ਹਾਂ ਆਪਣੀ ਦਰਖ਼ਾਸਤ ਵਿਚ ਦੋਸ਼ ਲਗਾਇਆ ਕਿ ਉਨ੍ਹਾਂ ਦਾ ਜ਼ਮੀਨੀ ਝਗੜਾ ਅਨੂਪ ਸਿੰਘ ਉਰਫ਼ ਨੂਪੀ ਵਾਸੀ ਪੰਡਰੀ ਨਿੱਝਰਾਂ ਅਤੇ ਹਰਵਿੰਦਰ ਸਿੰਘ ਉਰਫ਼ ਪੱਪੂ ਪੁੱਤਰ ਸ਼ਿਵ ਸਿੰਘ ਵਾਸੀ ਗੜੀ ਬਖ਼ਸ਼ਾ ਨਾਲ ਅਦਾਲਤ ਵਿਚ ਝਗੜਾ ਚੱਲ ਰਿਹਾ ਹੈ ਅਤੇ ਇਨ੍ਹਾਂ ਨੇ ਪਿੱਛੇ ਮੇਰੇ ਕਮਾਦ ਨੂੰ ਵੀ ਅੱਗ ਲਗਾ ਦਿੱਤੀ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਪੁਰਾਣੀ ਰੰਜਿਸ਼ ਦੇ ਚਲਦਿਆਂ ਹੀ ਉਪਰੋਕਤ ਵਿਅਕਤੀਆਂ ਵੱਲੋਂ ਮੈਨੂੰ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਗਈਆਂ ਹਨ।  ਨਵਸ਼ਰਨ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਉਕਤ ਦੋਸ਼ੀਆਂ ਨਾਲ ਹਾਈਕੋਰਟ ਵਿਚ ਵੀ ਕੇਸ ਚਲ ਰਿਹਾ ਹੈ ਅਤੇ ਇਨ੍ਹਾਂ ਤੋਂ ਮੈਨੂੰ ਜਾਨ ਦਾ ਖ਼ਤਰਾ ਹੈ। ਮੈਂ ਪੁਲਸ ਨੂੰ ਪਹਿਲਾਂ ਵੀ ਲਿਖਤੀ ਸ਼ਿਕਾਇਤ ਕੀਤੀ ਹੋਈ ਹੈ।  

PunjabKesari

ਆਦਮਪੁਰ ਥਾਣਾ ਮੁਖੀ ਸਿਕੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਘਟਨਾ ਦੀ ਸੂਚਨਾ ਮਿਲਦਿਆਂ ਹੀ ਰਾਤ 3:30 ਵਜੇ ਦੇ ਕਰੀਬ ਐੱਸ. ਆਈ. ਭੁਪਿੰਦਰਪਾਲ ਸਿੰਘ ਸਮੇਤ ਪੁਲਸ ਪਾਰਟੀ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਦੋਸ਼ੀਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਦੇ ਖੋਲ ਅਤੇ ਹੋਰ ਗੋਲੀ ਸਿੱਕਾ ਬਰਾਮਦ ਕਰਕੇ ਜਾਂਚ ਪੜਤਾਲ ਸ਼ੁਰੂ ਕੀਤੀ। ਘਟਨਾ ਦੀ ਸੁਚਨਾ ਮਿਲਦੇ ਹੀ ਡੀ. ਐੱਸ. ਪੀ. ਆਦਮਪੁਰ ਸਰਬਜੀਤ ਰਾਏ ਘਟਨਾ ਵਾਲੀ ਥਾਂ 'ਤੇ ਮੌਕੇ 'ਤੇ ਪਹੁੰਚੇ ਅਤੇ ਡੂੰਘਾਈ ਨਾਲ ਇਸ ਘਟਨਾ ਦੀ ਜਾਂਚ ਪੜਤਾਲ ਕੀਤੀ। ਉਨ੍ਹਾਂ ਕਿਹਾ ਕਿ ਘਟਨਾ ਵਾਲੀ ਥਾਂ ਤੋਂ ਪੁਲਸ ਨੂੰ 32 ਬੋਰ ਪਿਸਟਲ ਦੇ 8 ਖਾਲੀ ਖੋਲ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਪੁਰਾਣੀ ਰੰਜਿਸ਼ ਦੇ ਚਲਦਿਆਂ ਹੀ ਘਟਨਾ ਵਾਪਰੀ ਹੈ। ਪੀੜਤਾ ਦੀ ਸ਼ਿਕਾਇਤ 'ਤੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਫੜਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। 

PunjabKesari

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਬਰਲਟਨ ਪਾਰਕ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News