ਰਾਮ ਰਹੀਮ ਦੇ ਕੁੜਮ ਹਰਮਿੰਦਰ ਜੱਸੀ ਨੂੰ ਨੋਟਿਸ

Tuesday, Jan 02, 2018 - 01:39 PM (IST)

ਪੰਚਕੂਲਾ/ਚੰਡੀਗੜ੍ਹ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਕੁੜਮ ਅਤੇ ਬਠਿੰਡਾ ਦੇ ਸਾਬਕਾ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਜੱਸੀ ਨੂੰ ਪੰਚਕੂਲਾ ਹਿੰਸਾ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ। ਜਾਂਚ 'ਚ ਸਾਹਮਣੇ ਆਇਆ ਹੈ ਕਿ 25 ਅਗਸਤ ਨੂੰ ਪੰਚਕੂਲਾ 'ਚ ਫੈਲੀ ਹਿੰਸਾ ਦੌਰਾਨ ਹਰਮਿੰਦਰ ਜੱਸੀ ਵੀ ਸ਼ਹਿਰ 'ਚ ਹੀ ਮੌਜੂਦ ਸਨ। ਇਸ ਲਈ ਪੰਚਕੂਲਾ ਪੁਲਸ ਦੀ ਐੱਸ. ਆਈ. ਟੀ. ਟੀਮ ਨੇ ਜੱਸੀ ਨੂੰ ਨੋਟਿਸ ਭੇਜਿਆ ਹੈ। ਉਨ੍ਹਾਂ ਤੋਂ 30 ਤੋਂ ਜ਼ਿਆਦਾ ਸਵਾਲ ਪੁੱਛੇ ਗਏ ਹਨ। ਉਨ੍ਹਾਂ ਨੂੰ ਪੁੱਛਿਆ ਗਿਆ ਹੈ ਕਿ ਉਹ ਉਸ ਦਿਨ ਪੰਚਕੂਲਾ ਕਿਉਂ ਅਤੇ ਕਿਸ ਲਈ ਆਏ ਸਨ?
ਪਹਿਲਾਂ ਵੀ ਭੇਜਿਆ ਜਾ ਚੁੱਕੈ ਨੋਟਿਸ
ਏ. ਸੀ. ਪੀ. ਮੁਕੇਸ਼ ਮਲਹੋਤਰਾ ਨੇ ਦੱਸਿਆ ਕਿ ਜਾਂਚ ਟੀਮਨੇ ਪਹਿਲਾਂ ਵੀ ਜੱਸੀ ਨੂੰ ਨੋਟਿਸ ਦਿੱਤਾ ਸੀ ਪਰ ਉਹ ਪੇਸ਼ ਨਹੀਂ ਹੋਏ ਸਨ। ਇਸ ਲਈ ਹੁਣ ਦੁਬਾਰਾ ਨੋਟਿਸ ਭੇਜਿਆ ਜਾ ਰਿਹਾ ਹੈ। ਫਿਲਹਾਲ ਇਸ ਮਾਮਲੇ 'ਚ ਜੱਸੀ ਨਾਲ ਗੱਲ ਨਹੀਂ ਹੋ ਸਕੀ ਹੈ।
 


Related News