ਅਕਾਲੀ ਦਲ ਨੂੰ ਝਟਕਾ: ਪੰਚਾਇਤ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਲੋਕ ‘ਆਪ’ ਵਿਚ ਸ਼ਾਮਲ
Friday, Aug 27, 2021 - 12:19 PM (IST)
ਨੂਰਪੁਰ ਬੇਦੀ (ਡੂਮੇਵਾਲ)-ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਇਕ ਵੱਡਾ ਝਟਕਾ ਲੱਗਾ, ਜਦੋਂ ਪਿੰਡ ਕਲਵਾਂ ਵਿਖੇ ਕੁਝ ਪੰਚਾਇਤ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਲੋਕ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਮੌਕੇ ਸੰਦੋਆ ਵੱਲੋਂ ਪਾਰਟੀ ਵਿਚ ਸ਼ਾਮਲ ਹੋਏ ਲੋਕਾਂ ਨੂੰ ਸਿਰੋਪਾਓ ਭੇਟ ਕਰਦਿਆਂ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਬਣਦਾ ਮਾਣ ਦੇਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ: ਹਿਮਾਚਲ ਜਾਣ ਵਾਲਿਆਂ ਲਈ ਅਹਿਮ ਖ਼ਬਰ, ਕੋਰੋਨਾ ਨਿਯਮਾਂ ਤੋਂ ਅਜੇ ਨਹੀਂ ਮਿਲੀ ਕੋਈ ਛੋਟ
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੀਆਂ ਕੋਝੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ। ਲੋਕ ਇਸ ਵਾਰ ਪੰਜਾਬ ਵਿਚ ਆਮ ਆਦਮੀ ਦੀ ਸਰਕਾਰ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੇ ਇਸ ਮੌਕੇ 'ਆਪ' ਵੱਲੋਂ ਚਲਾਈ ਜਾ ਰਹੀ ਬਿਜਲੀ ਸਸਤੀ ਕਰਨ ਸਬੰਧੀ ਪਿੰਡ ਵਾਸੀਆਂ ਤੋਂ ਲਗਭਗ 200 ਫਾਰਮ ਵੀ ਭਰਵਾਏ।
ਇਸ ਮੌਕੇ ਸੋਮ ਸਿੰਘ ਸੰਧੂ, ਬਚਿੱਤਰ ਸਿੰਘ ਭੱਠਲ, ਸਰਬਣ ਸਿੰਘ ਭੱਠਲ, ਜਸਵੀਰ ਸਿੰਘ ਸੈਣੀ, ਸੋਮੀ, ਹੈਪੀ ਬੈਂਸ, ਮਸਤਾਨ ਕੁਮਾਰ, ਗੁਰਨਾਮ ਸਿੰਘ, ਸੁਖਵਿੰਦਰ ਸੈਣੀ, ਮਹਿੰਦਰ ਸਿੰਘ ਸੈਣੀ , ਜੋਗਾ ਸਿੰਘ, ਕਮਲ ਕੁਮਾਰ, ਕਾਕਾ ਕਲਵਾਂ, ਦਰਸ਼ਨ, ਤਰਸੇਮ ਸਿੰਘ ਸੰਧੂ, ਦੇਸ ਰਾਜ , ਫੌਜੀ ਸੀਤਾ ਰਾਮ ਆਦਿ ਵੱਡੀ ਗਿਣਤੀ ਵਿਚ ਲੋਕ ਆਪ ਵਿਚ ਸ਼ਾਮਿਲ ਹੋਏ। ਇਸ ਮੌਕੇ ਨਿਰਮਲ ਸਿੰਘ ਸੈਣੀ, ਗੁਰਦਿਆਲ ਸਿੰਘ ਰ, ਨਿਰਮਲ ਸਿੰਘ ਭੱਠਲ, ਗੁਰਜੀਤ ਸਿੰਘ ਗੋਲਡੀ, ਨਿਰਮਲ ਸਿੰਘ ਸੰਧੂ, ਹਰਵਿੰਦਰ ਸਿੰਘ ਅਟਵਾਲ, ਨਰਿੰਦਰ ਸ਼ਰਮਾ, ਦਲੇਰ ਸਿੰਘ ਆਦਿ ਵੱਡੀ ਗਿਣਤੀ ਵਿਚ ਪਿੰਡ ਦੇ ਲੋਕ ਹਾਜ਼ਰ ਸਨ।
ਇਹ ਵੀ ਪੜ੍ਹੋ: ਜਲੰਧਰ: ਰੱਖੜੀ ਵਾਲੇ ਦਿਨ ਤੋਂ ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।