ਗੁਰਦਾਸਪੁਰ : ਪਿੰਡ ਦੁਲੂਆਪਣਾ 'ਚ ਲੋਕਾਂ ਵਲੋਂ ਚੋਣਾਂ ਦਾ ਬਾਈਕਾਟ
Sunday, Dec 30, 2018 - 08:50 AM (IST)
ਗੁਰਦਾਸਪੁਰ (ਖੋਸਲਾ, ਬਲਬੀਰ, ਗੁਰਪ੍ਰੀਤ)— ਬਲਾਕ ਧਾਰੀਵਾਲ ਦੇ ਅਧੀਨ ਆਉਂਦੇ ਪਿੰਡ ਦੁਲੂਆਣਾ ਦੇ ਬੂਥ 52 ਵਿਚ ਉਸ ਸਮੇਂ ਤਣਾਅ ਪੂਰਨ ਸਥਿਤੀ ਪੈਦਾ ਹੋ ਗਈ ਜਦੋਂ ਇਕ ਪੰਚ ਉਮੀਦਵਾਰ ਨੂੰ ਸਬੰਧਿਤ ਰਿਟਰਨਿੰਗ ਅਫਸਰ ਵਲੋਂ ਚੋਣ ਨਿਸ਼ਾਨ ਤਾਂ ਜ਼ਾਰੀ ਕੀਤਾ ਗਿਆ, ਪਰ ਬੈਲੇਟ ਪੇਪਰ ਵਿਚ ਚੋਣ ਨਿਸ਼ਾਨ ਪ੍ਰਿੰਟ ਹੋ ਕੇ ਨਾ ਆਇਆ। ਜਿਸ ਦੇ ਰੋਸ ਵਜੋਂ ਵੱਡੀ ਗਿਣਤੀ ਵਿਚ ਸਮਰਥਕਾਂ ਨੇ ਚੋਣਾਂ ਦਾ ਬਾਈਕਾਟ ਕਰਕੇ ਬੂਥ ਅੱਗੇ ਧਰਨਾ ਲਾ ਕੇ ਰੋਸ ਪ੍ਰਰਦਰਸ਼ਨ ਕੀਤਾ ਅਤੇ ਰਿਟਰਨਿੰਗ ਅਫਸਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਸੂਚਨਾ ਮਿਲਦੇ ਹੀ ਡੀ.ਐਸ.ਪੀ.ਆਰ-1 ਮਨਜੀਤ ਸਿੰਘ, ਪੁਲਿਸ ਥਾਣਾ ਧਾਰੀਵਾਲ ਦੇ ਮੁਖੀ ਅਮਨਦੀਪ ਸਿੰਘ ਰੰਧਾਵਾ ਨੇ ਭਾਰੀ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਸਥਿਤੀ 'ਤੇ ਕਾਬੂ ਪਾਇਆ।