ਗੋਰਾਇਆ: ਵੋਟ ਪਾਉਣ ਆਏ ਵੋਟਰ ਹੋਏ ਨਾਰਾਜ਼, ਮਾਹੌਲ ਗਰਮਾਇਆ
Sunday, Dec 30, 2018 - 11:28 AM (IST)
ਗੋਰਾਇਆ(ਮੁਨੀਸ਼ ਕੌਸ਼ਲ)— ਗੋਰਾਇਆ ਦੇ ਪਿੰਡ ਅੱਟਾ ਬਲਾਕ ਫਿਲੌਰ 'ਚ ਸਵੇਰੇ ਵੋਟਰਾਂ ਵੱਲੋਂ ਉਸ ਸਮੇਂ ਨਾਰਾਜ਼ਗੀ ਜ਼ਾਹਿਰ ਕੀਤੀ ਗਈ, ਜਦੋਂ ਉਹ ਵੋਟ ਪਾਉਣ ਲਈ ਪੋਲਿੰਗ ਬੂਥ 'ਤੇ ਆਏ ਅਤੇ ਦੇਖਿਆ ਕਿ ਹਰ ਵਾਰ ਜਿਹੜਾ ਸਕੂਲ ਦਾ ਛੋਟਾ ਗੇਟ ਖੋਲ੍ਹਿਆ ਜਾਂਦਾ ਹੈ, ਉਹ ਇਸ ਵਾਰੀ ਬੰਦ ਕਰਕੇ ਪਿੰਡ ਦੇ ਦੂਜੇ ਪਾਸੋ ਵੱਡਾ ਗੇਟ ਖੋਲ੍ਹਿਆ ਗਿਆ ਹੈ। ਜਿਸ ਕਰਕੇ ਬਜ਼ੁਰਗ ਅਤੇ ਚੱਲਣ 'ਚ ਅਸਮਰਥ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਕੇ ਮਾਹੌਲ ਗਰਮਾ ਗਿਆ ਮੌਕੇ 'ਤੇ ਪੁਲਸ ਨੂੰ ਆਉਣਾ ਪਿਆ।
ਮੀਡਿਆ ਦੇ ਕੋਲ ਮਾਮਲਾ ਆਉਣ ਦੇ ਐੱਸ. ਡੀ. ਐੱਮ ਫਿਲੌਰ ਕੋਲ ਇਸ ਦੀ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਰਿਟਰਨਿਗ ਅਫਸਰ ਭੁਪਿੰਦਰ ਸਿੰਘ ਨੂੰ ਛੋਟਾ ਗੇਟ ਖੁਲਵਾਉਣ ਲਈ ਕਿਹਾ, ਜਿਨ੍ਹਾਂ ਨੇ ਗੇਟ ਖੁੱਲ੍ਹਵਾ ਦਿੱਤਾ। ਇਸ ਦੌਰਾਨ ਪਿੰਡ ਵਾਸੀਆਂ ਨੇ ਐੱਸ. ਡੀ. ਐੱਮ ਵਰਿੰਦਰਪਾਲ ਬਾਜਵਾ ਦਾ ਧੰਨਵਾਦ ਕੀਤਾ।
ਹਲਕਾ ਫਿਲੌਰ ਤੋਂ ਅਕਾਲੀ ਦਲ ਦੇ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਆਪਣੀ ਪਤਨੀ ਭਾਵਨਾ ਖਹਿਰਾ ਨਾਲ ਆਪਣੇ ਪਿੰਡ ਖਹਿਰਾ 'ਚ ਵੋਟ ਪਾਈ।