ਪੰਜਾਬੀ ਗਾਇਕ ਹਰਜੀਤ ਹਰਮਨ ਨੇ ਜੱਦੀ ਪਿੰਡ ''ਚ ਪਾਈ ਵੋਟ

Sunday, Dec 30, 2018 - 01:22 PM (IST)

ਪੰਜਾਬੀ ਗਾਇਕ ਹਰਜੀਤ ਹਰਮਨ ਨੇ ਜੱਦੀ ਪਿੰਡ ''ਚ ਪਾਈ ਵੋਟ

ਨਾਭਾ (ਜਗਨਾਰ) : ਪੰਜਾਬ 'ਚ ਪਿੰਡਾਂ ਦੀ ਸਰਦਾਰੀ ਲਈ ਅੱਜ ਯਾਨਿ 30 ਦਸੰਬਰ ਨੂੰ ਵੋਟਾਂ ਪੈ ਰਹੀਆਂ ਹਨ, ਜਿਸ ਸਬੰਧੀ ਸੂਬਾ ਚੋਣ ਕਮਿਸ਼ਨ ਵਲੋਂ ਸਾਰੇ ਪ੍ਰਬੰਧ ਪੂਰੇ ਕੀਤੇ ਗਏ ਹਨ। ਇਸ ਮੌਕੇ ਪੰਜਾਬੀ ਗਾਇਕ ਹਰਜੀਤ ਹਰਮਨ ਨੇ ਵੀ ਆਪਣੇ ਜੱਦੀ ਪਿੰਡ ਦੋਦਾ (ਨਾਭਾ) ਵਿਖੇ ਪੋਲਿੰਗ ਬੂਥ ਨੰਬਰ 92 'ਤੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਮੌਕੇ 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ, ਜਿਸ ਨਾਲ ਅਸੀਂ ਆਪਣੇ ਪਸੰਦੀਦਾ ਉਮੀਦਵਾਰ ਨੂੰ ਚੁਣ ਸਕੀਏ। 


author

Anuradha

Content Editor

Related News