ਪੰਚਾਇਤ ਵਿਭਾਗ ਵਲੋਂ 17 ਬੀ.ਡੀ.ਪੀ.ਓ. ਦੇ ਤਬਾਦਲੇ

Thursday, May 21, 2020 - 01:49 PM (IST)

ਪੰਚਾਇਤ ਵਿਭਾਗ ਵਲੋਂ 17 ਬੀ.ਡੀ.ਪੀ.ਓ. ਦੇ ਤਬਾਦਲੇ

ਸ਼ੇਰਪੁਰ (ਅਨੀਸ਼): ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਵਿੱਤੀ ਕਮਿਸ਼ਨਰ ਸੀਮਾ ਜੈਨ ਵਲੋਂ ਜਾਰੀ ਕੀਤੇ ਆਦੇਸ਼ਾਂ ਅਧੀਨ 17 ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ 'ਚ ਚਾਰ ਐੱਸ.ਈ.ਪੀ.ਓਜ਼ ਨੂੰ ਬੀ.ਡੀ.ਪੀ.ਓ ਦਾ ਚਾਰਜ ਦਿੱਤਾ ਗਿਆ ਹੈ। ਰਈਆ ਦੇ ਮੇਲਾ ਅਫ਼ਸਰ ਲਖਬੀਰ ਸਿੰਘ ਤੋਂ ਬੀ.ਡੀ.ਪੀ.ਓ. ਦਾ ਚਾਰਜ ਵਾਪਸ ਲਿਆ ਗਿਆ ਹੈ। ਬੀ.ਡੀ.ਪੀ.ਓ ਪ੍ਰਭਦੀਪ ਸਿੰਘ ਨੂੰ ਸੁਜਾਨਪੁਰ, ਵਰਿੰਦਰ ਕੁਮਾਰ ਨੂੰ ਖੂਹੀਆਂ ਸਰਵਰ,ਕੁਸ਼ਮ ਅਗਰਵਾਲ ਨੂੰ ਕੋਟਕਪੂਰਾ, ਲਸ਼ਕਰ ਸਿੰਘ ਨੂੰ ਢਿਲਵਾਂ, ਸਵਿੰਦਰ ਸਿੰਘ ਨੂੰ ਅੰਨਦਾਣਾ, ਜਸਬੀਰ ਸਿੰਘ ਢਿਲੋਂ ਨੂੰ ਰਈਆ, ਭੂਪਿੰਦਰ ਸਿੰਘ ਨੂੰ ਲੋਹੀਆਂ-ਸ਼ਾਹਕੋਟ, ਸੁਖਮੀਤ ਸਿੰਘ ਸਰਾਂ ਨੂੰ ਮੁਕਤਸਰ ਸਾਹਿਬ, ਇਸਾਨ ਚੌਧਰੀ ਨੂੰ ਬਲਾਚੌਰ, ਕੁਲਦੀਪ ਸਿੰਘ ਨੂੰ ਬਮਿਆਲ, ਅਮਨਦੀਪ ਸ਼ਰਮਾ ਗੰਡੀਵਿੰਡ ਦਾ ਬੀ.ਡੀ.ਪੀ.ਓ ਲਾਇਆ ਗਿਆ ਹੈ।ਐੱਸ.ਈ.ਪੀ.ਓ. ਜਗਰਾਜ ਸਿੰਘ ਨੂੰ ਸ਼ਹਿਣਾ, ਸਿਤਾਰਾ ਸਿੰਘ ਨੂੰ ਜੰਡਿਆਲਾ ਗੁਰੂ, ਰਾਜਾ ਸਿੰਘ ਨੂੰ ਤਲਵੰਡੀ ਸਾਬੋ, ਪ੍ਰਤਾਪ ਸ਼ਾਰਦਾ ਨੂੰ ਡੇਹਲੋਂ ਅਤੇ ਲੇਖਾਕਾਰ ਪ੍ਰਤਾਪ ਸਿੰਘ ਨੂੰ ਮਮਦੋਟ ਦੇ ਬੀ.ਡੀ.ਪੀ.ਓ ਦਾ ਚਾਰਜ ਸੰਭਾਲਿਆ ਗਿਆ ਹੈ।


author

Shyna

Content Editor

Related News