ਪੰਚਾਇਤ ਵਿਭਾਗ ਵਲੋਂ 18 ਬੀ.ਡੀ.ਪੀ.ਓ. ਪੱਧਰ ਤੇ ਅਧਿਕਾਰੀਆਂ ਦੇ ਤਬਾਦਲੇ

Friday, Jun 19, 2020 - 12:09 PM (IST)

ਪੰਚਾਇਤ ਵਿਭਾਗ ਵਲੋਂ 18 ਬੀ.ਡੀ.ਪੀ.ਓ. ਪੱਧਰ ਤੇ ਅਧਿਕਾਰੀਆਂ ਦੇ ਤਬਾਦਲੇ

ਸ਼ੇਰਪੁਰ (ਅਨੀਸ਼): ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ 18 ਬੀ.ਡੀ.ਪੀ.ਓ. ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ। ਸੀਮਾ ਜੈਨ ਆਈ.ਏ.ਐਸ. ਵਿੱਤੀ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇੰਤ ਵਿਭਾਗ ਵਲੋਂ ਜਾਰੀ ਪੱਤਰ ਮੁਤਾਬਕ ਦਿਲਬਾਗ ਸਿੰਘ ਸੀਨੀਅਰ ਸਹਾਇਕ (ਲੇਖਾ) ਨੂੰ ਬੀ.ਡੀ.ਪੀ.ਓ. ਗੁਰਦਾਸਪੁਰ, ਲੈਨਿਨ ਗਰਗ ਨੂੰ ਭਵਾਨੀਗੜ੍ਹ ਤੋਂ ਸੰਗਰੂਰ, ਰਵਿੰਦਰ ਸਿੰਘ ਨੂੰ ਜਲਾਲਾਬਾਦ ਤੋਂ ਲੁਧਿਆਣਾ-2, ਨੀਰਜ ਕੁਮਾਰ ਨੂੰ ਫਗਵਾੜਾ ਤੋਂ ਨੂਰਮਹਿਲ, ਗਗਨਦੀਪ ਕੌਰ ਐੱਸ.ਈ.ਪੀ.ਓ. ਨੂੰ ਬੀ.ਡੀ.ਪੀ.ਓ. ਨਥਾਣਾ,ਪਰਮਜੀਤ ਸਿੰਘ ਨੂੰ ਨਡਾਲਾ, ਹਰਜੀਤ ਸਿੰਘ ਸੀਨੀਅਰ ਸਹਾਇਕ ਨੂੰ ਫਰੀਦਕੋਟ, ਅਮਨ ਸਰਮਾ ਨੂੰ ਕੋਟ ਈਸੇ ਖਾਂ, ਬਲਜੀਤ ਸੋਹੀ ਨੂੰ ਭਵਾਨੀਗੜ੍ਹ, ਦਲਜੀਤ ਸਿੰਘ ਐੱਸ.ਈ.ਪੀ.ਓ. ਨੂੰ ਟਾਂਡਾ, ਗੁਰਮੀਤ ਸਿੰਘ ਸੀਨੀਅਰ ਸਹਾਇਕ ਨੂੰ ਖਡੂਰ ਸਾਹਿਬ, ਚੰਦ ਸਿੰਘ ਨੂੰ ਸੀ੍ਰ ਆਨੰਦਪੁਰ ਸਾਹਿਬ, ਤਰਸੇਮ ਸਿੰਘ ਨੂੰ ਸ਼ੇਰਪੁਰ ਤੋਂ ਹੈੱਡ ਆਫਿਸ ਮੋਹਾਲੀ, ਮਨਜੋਤ ਸਿੰਘ ਹੈੱਡ ਆਫਿਸ ਮੋਹਾਲੀ, ਜਸਵੰਤ ਰਾਏ ਐੱਸ.ਈ.ਪੀ.ਓ. ਨੂੰ ਗੋਨਿਆਣਾ, ਮਲਕੀਤ ਸਿੰਘ ਐੱਸ.ਈ.ਪੀ.ਓ. ਨੂੰ ਸ਼ਾਹਕੋਟ, ਜਰਮੇਲ ਸਿੰਘ ਨੂੰ ਅਟਾਰੀ, ਅਤੇ ਮਹਿਕਮੀਤ ਸਿੰਘ ਨੂੰ ਬੀ.ਡੀ.ਪੀ.ਓ. ਸੰਭੂ ਕਲਾਂ ਵਿਖੇ ਤਾਇਨਾਤ ਕੀਤਾ ਗਿਆ ਹੈ।


author

Shyna

Content Editor

Related News