ਪਨਬੱਸ ਵਰਕਰਜ਼ ਯੂਨੀਅਨ ਨੇ ਪੱਟੀ ਡਿਪੂ ਵਿਖੇ ਕੀਤੀ ਗੇਟ ਰੈਲੀ
Thursday, Jul 19, 2018 - 04:10 AM (IST)

ਪੱਟੀ, (ਸੌਰਭ/ ਸੋਢੀ)- ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਪੱਟੀ ਡਿਪੂ ਵਿਖੇ ਪ੍ਰਧਾਨ ਗੁਰਬਿੰਦਰ ਸਿੰਘ ਗਿੱਲ ਦੀ ਅਗਵਾਈ ’ਚ ਗੇਟ ਰੈਲੀ ਕੀਤੀ ਗਈ। ਜਿਸ ਵਿਚ ਸਰਕਾਰ ਤੇ ਟਰਾਂਸਪੋਰਟ ਮਹਿਕਮੇ ਵੱਲੋਂ ਮੰਗਾਂ ਨਾ ਮੰਨੇ ਜਾਣ ’ਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਰਪ੍ਰਸਤ ਸਲਵਿੰਦਰ ਸਿੰਘ, ਜਰਨਲ ਸਕੱਤਰ ਵਜ਼ੀਰ ਸਿੰਘ, ਪ੍ਰੈੱਸ ਸੱਕਤਰ ਵੀਰਮ ਜੰਡ ਨੇ ਕਿਹਾ ਕਿ 26 ਜੁਲਾਈ ਨੂੰ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਹੋ ਰਹੀ ਅਤੇ ਜੇਕਰ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸਮੂਹ ਵਰਕਰਾਂ ਵੱਲੋਂ ਪੰਜਾਬ ਅੰਦਰ ਅਣਮਿੱਥੇ ਸਮੇਂ ਲਈ ਹਡ਼ਤਾਲ ਕੀਤੀ ਜਾਵੇਗੀ। ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਮਹਿਕਮੇ ਦੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਬਰਾਬਰ ਤਨਖਾਹ-ਬਰਾਬਰ ਕੰਮ ਲਾਗੂ ਕੀਤਾ ਜਾਵੇ, ਸਾਰੇ ਵਰਕਰ ਬਿਨਾਂ ਸ਼ਰਤ ਪੱਕੇ ਕੀਤੇ ਜਾਣ, ਰੋਡਵੇਜ਼ ਦੇ ਕਾਨੂੰਨ ਲਾਗੂ ਕੀਤੇ ਜਾਣ, ਰਿਪੋਰਟਾਂ ਦੀਆਂ ਲੱਗੀਆਂ ਕੰਡੀਸ਼ਨਾਂ ਖਤਮ ਕੀਤੀਆਂ ਜਾਣ, ਟਿਕਟ ਦੀ ਜ਼ਿੰਮੇਵਾਰੀ ਸਵਾਰੀ ਦੀ ਕੀਤੀ ਜਾਵੇ। ਇਸ ਮੌਕੇ ਕੈਸ਼ੀਅਰ ਸਤਨਾਮ ਸਿੰਘ, ਰਵਿੰਦਰ ਸਿੰਘ ਰੋਮੀ, ਸਰਪ੍ਰਸਤ ਸਲਵਿੰਦਰ ਸਿੰਘ, ਸੈਂਟਰ ਬਾਡੀ ਦਿਲਬਾਗ ਸਿੰਘ ਸੰਗਵਾਂ, ਸੁਖਦੇਵ ਸਿੰਘ, ਮੀਤ ਪ੍ਰਧਾਨ ਚਰਨਜੀਤ ਸਿੰਘ, ਗੁਰਵਿੰਦਰ ਸਿੰਘ ਧੱਤਲ, ਗੁਰਚਰਨ ਸਿੰਘ ਜੇ. ਟੀ, ਸੁਖਜੀਤ ਸਿੰਘ ਲੋਹੁਕਾ, ਮਹਿਲ ਸਭਰਾ, ਵਜ਼ੀਰ ਕੈਰੋਂ, ਸੁਖਵੰਤ ਮਨਿਹਾਲਾ, ਮਨਵਿੰਦਰ ਸਿੰਘ, ਰਵਿੰਦਰ ਸਿੰਘ, ਹਰਮਿੰਦਰ ਸਿੰਘ, ਬਲਦੇਵ ਸਿੰਘ, ਕੁਲਦੀਪ ਸਿੰਘ ਬੱਠੇ ਭੈਣੀ, ਅਮੋਲਕਜੀਤ ਸਿੰਘ, ਰਵੇਲ ਸਿੰਘ, ਉਂਕਾਰ ਸਿੰਘ, ਗੁਰਸਾਹਿਬ ਸਿੰਘ, ਹਰਜਿੰਦਰ ਸਿੰਘ, ਬਲਜੀਤ ਸਿੰਘ, ਦਿਲਬਾਗ ਸਿੰਘ ਹਰੀਕੇ, ਸਤਨਾਮ ਸਿੰਘ ਜੋਣਕੇ, ਗੁਰਜੰਟ ਸਿੰਘ, ਪਰਮਜੀਤ ਸਿੰਘ ਕੈਰੋਂ, ਲਖਬੀਰ ਸਿੰਘ ਆਦਿ ਹਾਜ਼ਰ ਸਨ।