ਪਾਕਿਸਤਾਨੀ ਸਰਕਾਰ ਦੀ ਸੁਤੰਤਰਤਾ ਦਿਵਸ ਮੌਕੇ ਝੰਡਾ ਲਹਿਰਾਉਣ ਦੀ ਯੋਜਨਾ ਹੋਈ ਨਾਕਾਮ
Friday, Aug 11, 2017 - 07:54 AM (IST)

ਜਲੰਧਰ— ਪਾਕਿਸਤਾਨੀ ਸਰਕਾਰ ਕਾਫੀ ਦਿਨਾਂ ਤੋਂ 14 ਅਗਸਤ ਨੂੰ ਸੁਤੰਤਰਤਾ ਦਿਵਸ ਮੌਕੇ ਵਾਹਘਾ ਬਾਰਡਰ ਨੇੜੇ ਦੇਸ਼ ਦਾ ਅੱਠਵਾਂ ਸਭ ਤੋਂ ਵੱਡਾ ਝੰਡਾ ਲਹਿਰਾਉਣ ਦੀ ਤਿਆਰੀ ਕਰ ਰਹੀ ਸੀ। ਜਿਸ ਕਾਰਨ ਵੀਰਵਾਰ ਦੀ ਸ਼ਾਮ ਪਹਿਲੇ ਹੀ ਅਭਿਆਸ 'ਚ ਸਭ ਤੋਂ ਉੱਚੇ ਪੋਲ 'ਤੇ ਝੰਡਾ ਲਹਿਰਾਉਣ ਦੀ ਉਸ ਦੀ ਕੋਸ਼ਿਸ਼ ਅਸਫਲ ਸਾਬਤ ਹੋਈ।
ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨੀ ਸਰਕਾਰ ਕਾਫੀ ਦਿਨਾਂ ਤੋਂ ਸੁਤੰਤਰਤਾ ਦਿਵਸ ਮੌਕੇ 'ਤੇ ਝੰਡਾ ਲਹਿਰਾਉਣ ਦੀਆਂ ਤਿਆਰੀਆਂ ਕਰ ਰਹੀ ਸੀ। ਉਸ ਨੇ ਇਹ ਝੰਡਾ ਵੀਰਵਾਰ ਦੀ ਸ਼ਾਮ ਨੂੰ ਲਹਿਰਾਇਆ ਸੀ ਪਰ ਤਾਰਾਂ 'ਚ ਫੱਸ ਜਾਣ ਕਾਰਨ ਉਸ ਨੂੰ ਇਹ ਝੰਡਾ ਰਾਤ ਨੂੰ ਹੀ ਵਾਪਸ ਉਤਾਰਨਾ ਪਿਆ।